International
Plane Crashes- ਅਮਰੀਕਾ ਵਿਚ ਜਹਾਜ਼ ਕਰੈਸ਼, ਸਾਰੇ ਯਾਤਰੀਆਂ ਦੀ ਮੌਤ

Plane Crashes- ਅਮਰੀਕਾ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਕਾਊਂਟ ਦੇ ਚੀਫ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਜਹਾਜ਼ ਪਲੈਟੇ ਨਦੀ ਉਪਰੋਂ ਉਡਾਣ ਭਰ ਰਿਹਾ ਸੀ ਤੇ ਇਸੇ ਦੌਰਾਨ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਅਮਰੀਕਾ ਦੇ ਸਥਾਨਕ ਸਮੇਂ ਰਾਤ ਸਵਾ ਅੱਠ ਵਜੇ ਵਾਪਰਿਆ।
ਇਸ਼ਤਿਹਾਰਬਾਜ਼ੀ
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਇੱਕ ਛੋਟਾ ਜਹਾਜ਼ ਨਦੀ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਪਲੈਟੇ ਨਦੀ ਦੇ ਉਪਰ ਉੱਡ ਰਿਹਾ ਸੀ ਅਤੇ ਰਾਤ 8:15 ਵਜੇ ਫ੍ਰੀਮੋਂਟ ਦੇ ਦੱਖਣ ਵਿੱਚ ਹਾਦਸਾਗ੍ਰਸਤ ਹੋ ਗਿਆ।
ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਜ਼ਾਹਿਰ ਜਾਰੀ ਨਹੀਂ ਕੀਤੀ।
ਇਸ਼ਤਿਹਾਰਬਾਜ਼ੀ