ਮਨਮੋਹਨ ਸਿੰਘ ਦੇ ਬਾਡੀਗਾਰਡ ਰਹੇ ਯੋਗੀ ਸਰਕਾਰ ਦੇ ਮੰਤਰੀ ਨੇ ਸੁਣਾਇਆ ‘ਮਾਰੂਤੀ 800’ ਵਾਲਾ ਕਿੱਸਾ…

ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਏਮਜ਼, ਦਿੱਲੀ ਵਿਖੇ ਦੇਹਾਂਤ ਹੋ ਗਿਆ। ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਦੇਸ਼ ‘ਚ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮਨਮੋਹਨ ਸਿੰਘ ਦੇ ਦੇਹਾਂਤ ਉਤੇ ਜਿਥੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ, ਉਥੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਵੀ ਸਾਂਝੀਆਂ ਕਰ ਰਹੇ ਹਨ। ਯੋਗੀ ਸਰਕਾਰ ‘ਚ ਮੰਤਰੀ ਰਹੇ ਅਸੀਮ ਅਰੁਣ ਵੀ ਉਨ੍ਹਾਂ ‘ਚੋਂ ਇਕ ਹਨ, ਜੋ ਕਰੀਬ ਤਿੰਨ ਸਾਲ ਤੱਕ ਉਨ੍ਹਾਂ ਦੇ ਬਾਡੀਗਾਰਡ ਸਨ। ਅਸੀਮ ਅਰੁਣ 2004 ਤੋਂ ਲਗਭਗ ਤਿੰਨ ਸਾਲ ਤੱਕ ਉਨ੍ਹਾਂ ਦੇ ਮੁੱਖ ਬਾਡੀਗਾਰਡ ਰਹੇ, ਜੋ ਹਮੇਸ਼ਾ ਉਨ੍ਹਾਂ ਦੇ ਪਰਛਾਵੇਂ ਵਾਂਗ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕਰਦੇ ਹੋਏ ਅਸੀਮ ਅਰੁਣ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਮਨਮੋਹਨ ਸਿੰਘ ਦੀ ਸਾਦਗੀ ਨੂੰ ਉਜਾਗਰ ਕੀਤਾ ਹੈ।
ਮੰਤਰੀ ਅਸੀਮ ਅਰੁਣ ਨੇ ਸੋਸ਼ਲ ਮੀਡੀਆ ਪਲੇਟਫਾਰਮ X ਉਤੇ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, “ਮੈਂ 2004 ਤੋਂ ਲਗਭਗ ਤਿੰਨ ਸਾਲਾਂ ਤੱਕ ਉਨ੍ਹਾਂ ਦਾ ਬਾਡੀਗਾਰਡ ਸੀ। ਐਸਪੀਜੀ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਘੇਰਾ ਹੁੰਦਾ ਹੈ- ਕਲੋਜ ਪ੍ਰੋਟੈਸ਼ਨ ਟੀਮ ਜਿਸ ਦੀ ਮੈਨੂੰ ਅਗਵਾਈ ਕਰਨ ਦਾ ਮੌਕਾ ਮਿਲਿਆ। AIG CPT ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ ਰਹਿ ਸਕਦਾ।ਅਜਿਹੀ ਸਥਿਤੀ ਵਿਚ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਉਨ੍ਹਾਂ ਦੇ ਨਾਲ ਉਸ ਦੇ ਪਰਛਾਵੇਂ ਵਾਂਗ ਰਹਾਂ।”
ਕਰੋੜਾਂ ਦੀ ਕਾਰ ਤਾਂ ਪ੍ਰਧਾਨ ਮੰਤਰੀ ਦੀ ਹੈ, ਮੇਰੀ ਤਾਂ ਇਹ ਮਾਰੂਤੀ ਹੈ…
ਅਸੀਮ ਅਰੁਣ ਨੇ ਲਿਖਿਆ, “ਡਾ. ਸਾਹਬ ਕੋਲ ਸਿਰਫ ਇੱਕ ਕਾਰ ਸੀ – ਮਾਰੂਤੀ 800, ਜੋ ਕਿ ਪੀਐਮ ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਸੀ। ਮਨਮੋਹਨ ਸਿੰਘ ਜੀ ਮੈਨੂੰ ਵਾਰ-ਵਾਰ ਕਹਿੰਦੇ – ਅਸੀਮ, ਮੈਨੂੰ ਇਸ ਕਾਰ ਵਿਚ ਸਫਰ ਕਰਨਾ ਪਸੰਦ ਨਹੀਂ, ਮੇਰੀ ਕਾਰ ਇਹ (ਮਾਰੂਤੀ) ਹੈ। ਮੈਂ ਸਮਝਾਇਆ ਕਿ ਸਰ, ਇਹ ਤੁਹਾਡੀ ਕਾਰ ਲਗਜ਼ਰੀ ਨਹੀਂ ਹੈ, ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਅਜਿਹੀਆਂ ਹਨ, ਇਸੇ ਲਈ SPG ਨੇ ਇਸ ਨੂੰ ਅਪਣਾਇਆ ਹੈ, ਪਰ ਜਦੋਂ ਵੀ ਗੱਡੀ ਮਾਰੂਤੀ ਦੇ ਸਾਹਮਣੇ ਤੋਂ ਲੰਘਦੀ, ਉਹ ਹਮੇਸ਼ਾ ਇਸ ਨੂੰ ਪੂਰੀ ਰੂਹ ਨਾਲ ਦੇਖਦੇ। ਜਿਵੇਂ ਇਹ ਦੁਹਰਾ ਰਹੇ ਹੋਣ ਕਿ ਮੈਂ ਮੱਧ ਵਰਗ ਦਾ ਵਿਅਕਤੀ ਹਾਂ ਅਤੇ ਆਮ ਆਦਮੀ ਦੀ ਚਿੰਤਾ ਕਰਨਾ ਮੇਰਾ ਕੰਮ ਹੈ। ਕਰੋੜਾਂ ਦੀ ਕਾਰ ਪ੍ਰਧਾਨ ਮੰਤਰੀ ਦੀ ਹੈ, ਮੇਰੀ ਤਾਂ ਇਹ ਮਾਰੂਤੀ ਹੈ।
ਤੁਹਾਨੂੰ ਦੱਸ ਦਈਏ ਕਿ ਸਾਬਕਾ ਆਈਪੀਐਸ ਅਧਿਕਾਰੀ ਅਸੀਮ ਅਰੁਣ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਨੌਕਰੀ ਤੋਂ ਵੀਆਰਐਸ ਲੈ ਲਿਆ ਸੀ ਅਤੇ ਭਾਜਪਾ ਦੀ ਟਿਕਟ ‘ਤੇ ਕਨੌਜ ਸੀਟ ਤੋਂ ਚੋਣ ਲੜੀ ਸੀ ਅਤੇ ਜਿੱਤਣ ਤੋਂ ਬਾਅਦ ਉਹ ਸਮਾਜ ਭਲਾਈ ਰਾਜ ਮੰਤਰੀ (ਸੁਤੰਤਰ ਚਾਰਜ) ਹਨ।