ਪਾਕਿਸਤਾਨੀ ਗਾਇਕ ਤੋਂ ਆਪਣਾ ਗੀਤ ਸੁਣ ਭੜਕਿਆ Karan Aujla! ਕਿਹਾ- ਪਲੀਜ਼ ਨਾ ਕਰੋ…

ਪੰਜਾਬੀ ਗਾਇਕ ਕਰਨ ਔਜਲਾ ਦਾ ਗੀਤ ‘ਹੁਸਨ ਤੇਰਾ ਤੌਬਾ-ਤੌਬਾ’ ਇਸ ਸਾਲ ਦੇ ਸਭ ਤੋਂ ਬੈਸਟ ਚਾਰਟਬਸਟਰ ਗੀਤਾਂ ਵਿੱਚੋਂ ਇੱਕ ਰਿਹਾ ਹੈ। ਇਹ ਗੀਤ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਬੈਡ ਨਿਊਜ਼’ ‘ਚ ਫਿਲਮਾਇਆ ਗਿਆ ਸੀ।
ਇਸ ਗੀਤ ‘ਤੇ ਕਈ ਰੀਲਾਂ ਬਣਾਈਆਂ ਗਈਆਂ ਅਤੇ ਇਹ ਅੱਜ ਵੀ ਪਾਰਟੀਆਂ ‘ਚ ਚਲਾਇਆ ਜਾਂਦਾ ਹੈ। ਇਸ ਦੌਰਾਨ ਇਸ ਗੀਤ ਦਾ ਜਾਦੂ ਪਾਕਿਸਤਾਨ ਵਿੱਚ ਵੀ ਫੈਲ ਗਿਆ ਹੈ।
ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਕਰਨ ਔਜਲਾ ਦਾ ਗੀਤ ‘ਤੌਬਾ-ਤੌਬਾ’ ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਚਾਹਤ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਪਾਕਿਸਤਾਨੀ ਗਾਇਕ ਨੇ ‘ਤੌਬਾ-ਤੌਬਾ’ ਗਾਇਆ ਤਾਂ ਕਰਨ ਔਜਲਾ ਨੂੰ ਆਇਆ ਗੁੱਸਾ
ਵੀਡੀਓ ‘ਚ ਚਾਹਤ ਫਤਿਹ ਅਲੀ ਖਾਨ ਨੇ ਜਾਮਨੀ ਰੰਗ ਦਾ ਸੂਟ ਅਤੇ ਟਾਈ ਪਾਈ ਹੋਈ ਹੈ। ਉਸ ਦੇ ਹੱਥ ‘ਚ ਗਿਟਾਰ ਹੈ ਅਤੇ ਉਹ ‘ਤੌਬਾ-ਤੌਬਾ’ ਗੀਤ ਨੂੰ ਆਪਣਾ ਟਵਿਸਟ ਦਿੰਦੇ ਹੋਏ ਗਾਉਂਦੇ ਨਜ਼ਰ ਆ ਰਹੇ ਹਨ। ਹਾਲਾਂਕਿ ਕਰਨ ਔਜਲਾ ਦੇ ਪ੍ਰਸ਼ੰਸਕਾਂ ਨੂੰ ਗੀਤ ਦਾ ਇਹ ਵਰਜ਼ਨ ਜ਼ਿਆਦਾ ਪਸੰਦ ਨਹੀਂ ਆ ਰਿਹਾ ਹੈ। ਲੋਕਾਂ ਕਮੈਂਟ ਸੈਕਸ਼ਨ ‘ਚ ਉਸ ਨੂੰ ਕਈ ਤਰ੍ਹਾਂ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕ ਉਸ ਦਾ ਮਜ਼ਾਕ ਉਡਾ ਰਹੇ ਹਨ ਤਾਂ ਕੁਝ ਲੋਕ ਗੁੱਸੇ ‘ਚ ਆ ਕੇ ਚਾਹਤ ਫਤਿਹ ਅਲੀ ਖਾਨ ਨੂੰ ਗਾਲ੍ਹਾਂ ਕੱਢਣ ਲੱਗ ਪਏ ਹਨ।
ਕਰਨ ਔਜਲਾ ਨੇ ਵੀ ਕੀਤਾ ਕੁਮੈਂਟ
ਹੁਣ ਇਹ ਵੀਡੀਓ ਇਸ ਗੀਤ ਦੇ ਅਸਲੀ ਗਾਇਕ ਕਰਨ ਔਜਲਾ ਤੱਕ ਪਹੁੰਚਿਆ ਹੈ। ਕਰਨ ਨੇ ਆਪਣੇ ਹਿੱਟ ਗੀਤ ਨੂੰ ਇਸ ਤਰ੍ਹਾਂ ਤਬਾਹ ਹੁੰਦੇ ਦੇਖ ਆਪਣੇ ਹੱਥ ਜੋੜ ਲਏ ਹਨ। ਵੀਡੀਓ ‘ਤੇ ਕੁਮੈਂਟ ਕਰਦੇ ਹੋਏ ਕਰਨ ਔਜਲਾ ਨੇ ਲਿਖਿਆ- ਅੰਕਲ ਪਲੀਜ਼ ਨਾ ਕਰੋ। ਹੁਣ ਗਾਇਕ ਦਾ ਇਹ ਰਿਐਕਸ਼ਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਖੂਬ ਹੱਸ ਵੀ ਰਹੇ ਹਨ।