ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਆਪਣੇ ਸ਼ਹਿਰ ਦੇ ਰੇਟ… latest petrol diesel price today latest news update on march 26 citiwise full list ghaziabad jodhpur lucknow – News18 ਪੰਜਾਬੀ

Petrol Diesel Prices: ਵਿਸ਼ਵ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਣ ਦੇ ਬਾਵਜੂਦ ਘਰੇਲੂ ਬਾਜ਼ਾਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਖੁਦਰਾ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਜਾਰੀ ਕੀਤੀਆਂ ਗਈਆਂ ਤੇਲ ਦੀਆਂ ਪ੍ਰਚੂਨ ਕੀਮਤਾਂ ਨੂੰ ਘਟਾ ਦਿੱਤਾ ਹੈ। ਇਸ ਕਾਰਨ ਰਾਜਸਥਾਨ ਤੋਂ ਲੈ ਕੇ ਯੂਪੀ ਤੱਕ ਕਈ ਸ਼ਹਿਰਾਂ ‘ਚ ਤੇਲ ਦੀਆਂ ਕੀਮਤਾਂ ‘ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਦਿੱਲੀ-ਮੁੰਬਈ ਵਰਗੇ ਦੇਸ਼ ਦੇ ਚਾਰ ਮਹਾਨਗਰਾਂ ‘ਚ ਅੱਜ ਵੀ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
ਸਰਕਾਰੀ ਤੇਲ ਕੰਪਨੀਆਂ ਮੁਤਾਬਕ ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਪੈਟਰੋਲ 26 ਪੈਸੇ ਸਸਤਾ 94.44 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਡੀਜ਼ਲ ਵੀ 30 ਪੈਸੇ ਸਸਤਾ ਹੋ ਕੇ 87.51 ਰੁਪਏ ਪ੍ਰਤੀ ਲੀਟਰ ਉਤੇ ਪਹੁੰਚ ਗਿਆ। ਰਾਜਧਾਨੀ ਲਖਨਊ ਵਿਚ ਪੈਟਰੋਲ 11 ਪੈਸੇ ਵਧ ਕੇ 94.69 ਰੁਪਏ ਅਤੇ ਡੀਜ਼ਲ 13 ਪੈਸੇ ਵਧ ਕੇ 87.81 ਰੁਪਏ ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ। ਰਾਜਸਥਾਨ ਦੇ ਮੁੱਖ ਸ਼ਹਿਰ ਜੋਧਪੁਰ ‘ਚ ਪੈਟਰੋਲ 17 ਪੈਸੇ ਸਸਤਾ ਹੋ ਕੇ 105.54 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 16 ਪੈਸੇ ਸਸਤਾ ਹੋ ਕੇ 90.05 ਰੁਪਏ ਪ੍ਰਤੀ ਲੀਟਰ ਉਤੇ ਵਿਕ ਰਿਹਾ ਹੈ।
ਕੱਚੇ ਤੇਲ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ‘ਚ ਇਸ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਬ੍ਰੈਂਟ ਕਰੂਡ ਦੀ ਕੀਮਤ 73.28 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਡਬਲਯੂ.ਟੀ.ਆਈ. ਦੀ ਦਰ ਵੀ ਵਧ ਕੇ 69.29 ਡਾਲਰ ਪ੍ਰਤੀ ਬੈਰਲ ਹੋ ਗਈ ਹੈ।
ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
– ਦਿੱਲੀ ਵਿਚ ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ
– ਮੁੰਬਈ ‘ਚ ਪੈਟਰੋਲ 103.44 ਰੁਪਏ ਅਤੇ ਡੀਜ਼ਲ 89.97 ਰੁਪਏ ਪ੍ਰਤੀ ਲੀਟਰ
– ਚੇਨਈ ‘ਚ ਪੈਟਰੋਲ 100.76 ਰੁਪਏ ਅਤੇ ਡੀਜ਼ਲ 92.35 ਰੁਪਏ ਪ੍ਰਤੀ ਲੀਟਰ
– ਕੋਲਕਾਤਾ ‘ਚ ਪੈਟਰੋਲ 104.95 ਰੁਪਏ ਅਤੇ ਡੀਜ਼ਲ 91.76 ਰੁਪਏ ਪ੍ਰਤੀ ਲੀਟਰ
ਇਨ੍ਹਾਂ ਸ਼ਹਿਰਾਂ ਵਿਚ ਰੇਟ ਬਦਲੇ ਗਏ
– ਗਾਜ਼ੀਆਬਾਦ ਵਿੱਚ ਪੈਟਰੋਲ 94.44 ਰੁਪਏ ਅਤੇ ਡੀਜ਼ਲ 87.51 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਲਖਨਊ ‘ਚ ਪੈਟਰੋਲ 94.69 ਰੁਪਏ ਅਤੇ ਡੀਜ਼ਲ 87.81 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
-ਜੋਧਪੁਰ ‘ਚ ਪੈਟਰੋਲ 105.54 ਰੁਪਏ ਅਤੇ ਡੀਜ਼ਲ 90.05 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਨਵੀਆਂ ਦਰਾਂ ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੀਆਂ ਜਾਂਦੀਆਂ ਹਨ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋ ਜਾਣਗੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ।