KULHAD PIZZA ਕਪਲ ਨੂੰ ਮਿਲਣ ਪਹੁੰਚ ਗਿਆ ਨਿਹੰਗ, ਵੀਡੀਓ ਲੀਕ ਮਾਮਲੇ ‘ਚ ਆਖੀ ਇਹ ਗੱਲ

ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ (Kulhad Pizza Couple) ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਦਰਅਸਲ ਬਾਬਾ ਬੁੱਢਾ ਗਰੁੱਪ ਦੇ ਨਿਹੰਗ ਸਿੰਘਾਂ ਵੱਲੋਂ ਜੋੜੇ ਦੀ ਦੁਕਾਨ ‘ਤੇ ਕਾਫੀ ਹੰਗਾਮਾ ਕੀਤਾ ਗਿਆ ਸੀ। ਜਿਸਦਾ ਕਿ ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਜਵਾਬ ਵੀ ਦਿੱਤਾ ਗਿਆ ਸੀ।
ਨਿਹੰਗ ਮਾਨ ਸਿੰਘ ਅਕਾਲੀ ਨੇ ਬੀਤੇ ਕੱਲ੍ਹ ਸੋਸ਼ਲ ਮੀਡੀਆ ਉਤੇ ਲਾਈਵ ਆ ਕੇ ਅੱਜ ਕੁੱਲ੍ਹੜ ਪੀਜ਼ਾ ਵਾਲਿਆਂ ਦੀ ਦੁਕਾਨ ਉਤੇ ਮਿਲਣ ਦੀ ਗੱਲ ਆਖੀ ਸੀ। ਵੀਡੀਓ ਵਿਚ ਮਾਨ ਸਿੰਘ ਅਕਾਲੀ ਨੇ ਕੁੱਲ੍ਹੜ ਪੀਜ਼ਾ ਜੋੜੇ ਸਹਿਜ ਅਤੇ ਗੁਰਪ੍ਰੀਤ ਨੂੰ ਸਮਝਾਉਣ ਦੀ ਗੱਲ ਆਖੀ ਸੀ।
ਕੁੱਲ੍ਹੜ ਪੀਜ਼ਾ ਜੋੜੇ ਖ਼ਿਲਾਫ਼ ਨਿਹੰਗਾਂ ਵੱਲੋਂ ਕੀਤਾ ਜਾਣ ਵਾਲਾ ਅੱਜ ਦਾ ਧਰਨਾ ਚਾਰ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੇ ਉਤਸਵ ਦੇ ਮੱਦੇਨਜ਼ਰ ਲਿਆ ਗਿਆ ਹੈ। ਨਿਹੰਗ ਬਾਬਾ ਮਾਨ ਸਿੰਘ ਅਕਾਲੀ ਨੇ ਕਿਹਾ- ਜੇਕਰ 18 ਅਕਤੂਬਰ ਤੱਕ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਆਪਣੀ ਕਾਰਵਾਈ ਕਰਾਂਗੇ।ਨਿਹੰਗ ਸਿੰਘਾਂ ਅਤੇ ਪੁਲਸ ਅਧਿਕਾਰੀਆਂ ਵਿਚਕਾਰ ਥਾਣਾ ਡਵੀਜ਼ਨ ਨੰਬਰ-4 ਵਿਚ ਮੀਟਿੰਗ ਹੋਈ। ਜਿੱਥੋਂ ਬਾਅਦ ‘ਚ ਉਨ੍ਹਾਂ ਨੇ ਜੋੜੇ ਨੂੰ ਅਲਟੀਮੇਟਮ ਦਿੱਤਾ।
ਹਾਲ ਹੀ ਵਿੱਚ ਨਿਹੰਗ ਬਾਬਾ ਮਾਨ ਸਿੰਘ ਆਪਣੇ ਸਮਰਥਕਾਂ ਸਮੇਤ ਜੋੜੇ ਦੇ ਰੈਸਟੋਰੈਂਟ ਦੇ ਬਾਹਰ ਇਕੱਠੇ ਹੋਏ। ਨਿਹੰਗ ਬਾਬਾ ਮਾਨ ਸਿੰਘ ਨੇ ਕੱਲ ਯਾਨੀ ਐਤਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਸੋਮਵਾਰ ਨੂੰ ਜਲੰਧਰ ਪਹੁੰਚਣਗੇ। ਜੋ ਕੋਈ ਵੀ ਗੱਲ ਕਰਨਾ ਚਾਹੁੰਦਾ ਹੈ ਉਹ ਆ ਕੇ ਸਾਡੇ ਨਾਲ ਗੱਲ ਕਰ ਸਕਦਾ ਹੈ। ਬਿਹਤਰ ਹੈ ਕਿ ਤੁਸੀਂ ਇਸ ਮਾਮਲੇ ਨੂੰ ਬਹੁਤ ਵੱਡਾ ਨਾ ਕਰੋ। ਪਿਛਲੀਆਂ ਗੱਲਾਂ ਦੇ ਆਧਾਰ ‘ਤੇ, ਮੈਂ ਤੁਹਾਡੇ ਨਾਲ ਛੋਟੇ ਭਰਾ ਵਾਂਗ ਪੇਸ਼ ਆਵਾਂਗਾ।
- First Published :