ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਮਾਂ ਗਹਿਣੇ ਤੇ ਪੈਸੇ ਲੈ ਕੇ ਪ੍ਰੇਮੀ ਨਾਲ ਫਰਾਰ…

ਉੱਤਰ ਪ੍ਰਦੇਸ਼ ਦੇ ਜਾਲੌਨ ਤੋਂ ਇੱਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਆਪਣੀ ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇੰਨਾ ਹੀ ਨਹੀਂ ਫਰਾਰ ਮਾਂ ਆਪਣੀ ਧੀ ਦੇ ਵਿਆਹ ਲਈ ਬਣਵਾਏ ਗਹਿਣੇ ਅਤੇ ਪੈਸੇ ਵੀ ਲੈ ਗਈ। ਜਿਸ ਤੋਂ ਬਾਅਦ ਬੇਟੀ ਦਾ ਵਿਆਹ ਵੀ ਟੁੱਟ ਗਿਆ। ਹੁਣ ਪੀੜਤ ਪਤੀ, ਪਤਨੀ ਦੀ ਭਾਲ ਵਿੱਚ ਥਾਣੇ ਤੋਂ ਲੈ ਕੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੈ।
ਇਹ ਸਾਰਾ ਮਾਮਲਾ ਓਰਈ ਕੋਤਵਾਲੀ ਦੇ ਬਘੋਰਾ ਮੁਹੱਲੇ ਦਾ ਹੈ, ਜਿੱਥੇ ਇਲਾਕਾ ਨਿਵਾਸੀ ਅਰਵਿੰਦ ਕੁਮਾਰ ਨੇ ਪੁਲਿਸ ਸੁਪਰਡੈਂਟ ਨੂੰ ਦਿੱਤੀ ਦਰਖਾਸਤ ‘ਚ ਦੋਸ਼ ਲਗਾਇਆ ਹੈ ਕਿ ਗੁਲਸ਼ਾਦ ਉਸ ਦੀ ਪਤਨੀ ਨੂੰ ਆਪਣੇ ਨਾਲ ਵਰਗਲਾ ਕੇ ਲੈ ਗਿਆ ਹੈ। ਘਰੋਂ ਭੱਜਣ ਤੋਂ ਪਹਿਲਾਂ ਪਤਨੀ 50,000 ਰੁਪਏ ਦੀ ਨਕਦੀ ਅਤੇ ਆਪਣੀ ਧੀ ਦੇ ਵਿਆਹ ‘ਤੇ ਦੇਣ ਲਈ ਬਣਾਏ ਗਹਿਣੇ ਲੈ ਗਈ। ਪੀੜਤਾ ਦੇ ਪਤੀ ਦਾ ਇਹ ਵੀ ਦੋਸ਼ ਹੈ ਕਿ ਉਸ ਨੇ ਆਪਣੀ ਸਮੱਸਿਆ ਨੂੰ ਲੈ ਕੇ ਕਈ ਵਾਰ ਪੁਲਿਸ ਨੂੰ ਅਪੀਲ ਕੀਤੀ ਪਰ ਫਿਰ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ।
ਪੁਲਿਸ ਔਰਤ ਦੀ ਭਾਲ ‘ਚ ਲੱਗੀ ਹੋਈ ਹੈ
ਫਿਲਹਾਲ ਪਤਨੀ ਦੇ ਪ੍ਰੇਮੀ ਨਾਲ ਫਰਾਰ ਹੋ ਜਾਣ ਕਾਰਨ ਉਸ ਦੀ ਲੜਕੀ ਦਾ ਵਿਆਹ ਵੀ ਟੁੱਟ ਗਿਆ। ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਔਰਤ ਦੀ ਬਰਾਮਦਗੀ ਲਈ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
- First Published :