ਸ਼੍ਰੀਲੰਕਾ ਦੇ ਇਸ ਕ੍ਰਿਕਟ ਖਿਡਾਰੀ ‘ਤੇ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਲੱਗੀ ਪਾਬੰਦੀ, ਟੀਮ ਦੀ ਕਰ ਚੁਕੇ ਹਨ ਕਪਤਾਨੀ

ਖਿਡਾਰੀਆਂ ਦੇ ਲਈ ਉਹਨਾਂ ਦੀ ਸਿਹਤ ਹੀ ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਹੁੰਦਾ ਹੈ। ਕਿਸੇ ਵੀ ਖਿਡਾਰੀ ਨੂੰ ਖੇਡ ਦੇ ਮੈਦਾਨ ਵਿਚ ਪੂਰੀ ਇਮਾਨਦਾਰੀ ਨਾਲ ਆਪਣਾ ਪ੍ਰਦਰਸ਼ਨ ਦੇਣ ‘ਤੇ ਬਹੁਤ ਮਾਣ-ਸਨਮਾਨ ਮਿਲਦਾ ਹੈ ਜਦਕਿ ਜਦੋਂ ਕੋਈ ਖਿਡਾਰੀ ਆਪਣੀ ਇਮਾਨਦਾਰੀ ਨੂੰ ਛੱਡ ਕੇ ਕੁੱਝ ਗ਼ਲਤ ਢੰਗ ਤਰੀਕੇ ਅਪਣਾਉਂਦਾ ਹੈ ਤਾਂ ਉਸਨੂੰ ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸ਼੍ਰੀਲੰਕਾ ਦੇ ਕ੍ਰਿਕਟ ਖਿਡਾਰੀ ਦਾ ਸਾਹਮਣੇ ਆਇਆ ਹੈ ਜਿਸਦੇ ਖੇਡਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਤਜਰਬੇਕਾਰ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਡੋਪ ਟੈਸਟ ‘ਚ ਫੇਲ ਹੋ ਗਏ ਹਨ। ਡਿਕਵੇਲਾ ‘ਤੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ‘ਚ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। 31 ਸਾਲਾ ਕ੍ਰਿਕਟਰ ਨੂੰ ਹਾਲ ਹੀ ਵਿੱਚ ਸਮਾਪਤ ਹੋਈ ਲੰਕਾ ਪ੍ਰੀਮੀਅਰ ਲੀਗ 2024 ਵਿੱਚ ਕਥਿਤ ਡੋਪਿੰਗ ਵਿਰੋਧੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਡਿਕਵੇਲਾ ‘ਤੇ ਇਹ ਪਾਬੰਦੀ ਕਦੋਂ ਤੱਕ ਲਾਗੂ ਰਹੇਗੀ, ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਡਿਕਵੇਲਾ ਦਾ ਹਮੇਸ਼ਾ ਵਿਵਾਦਾਂ ਨਾਲ ਲੰਬਾ ਸਬੰਧ ਰਿਹਾ ਹੈ। ਉਨ੍ਹਾਂ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਜਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਨਿਰੋਸ਼ਨ ਡਿਕਵੇਲਾ ਘਰੇਲੂ ਟੀ-20 ਲੀਗ ਲੰਕਾ ਪ੍ਰੀਮੀਅਰ ਲੀਗ ਦੌਰਾਨ ਡੋਪਿੰਗ ਵਿਰੋਧੀ ਟੈਸਟ ‘ਚ ਫੇਲ ਹੋ ਗਿਆ ਸੀ। ਉਹ ਐਲਪੀਐਲ (ਐਲਪੀਐਲ 2024) ਵਿੱਚ ਗਾਲੇ ਮਾਰਵਲਜ਼ ਦਾ ਕਪਤਾਨ ਸੀ। ਡਿਕਵੇਲਾ ਦੀ ਕਪਤਾਨੀ ਵਾਲੀ ਗਾਲੇ ਮਾਰਵੇਲਜ਼ ਟੀਮ ਨੇ ਲੀਗ ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹ ਗਰੁੱਪ ਪੜਾਅ ਵਿੱਚ ਪਹਿਲੇ ਸਥਾਨ ‘ਤੇ ਰਹੀ। ਮਾਰਵੇਲਜ਼ ਨੇ ਐਲਪੀਐਲ ਵਿੱਚ 8 ਮੈਚ ਖੇਡੇ, ਜਿਨ੍ਹਾਂ ਵਿੱਚੋਂ ਉਸ ਨੇ 5 ਜਿੱਤੇ। ਇਸ ਤੋਂ ਬਾਅਦ ਮਾਰਵੇਲਜ਼ ਕੁਆਲੀਫਾਇਰ 1 ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਜਾਫਨਾ ਕਿੰਗਜ਼ ਤੋਂ ਮੈਚ ਹਾਰ ਗਈ।
ਡਿਕਵੇਲਾ ਦੇ ਬੱਲੇ ਤੋਂ 184 ਦੌੜਾਂ ਆਈਆਂ
ਨਿਰੋਸ਼ਨ ਡਿਕਵੇਲਾ ਨੇ ਲੰਕਾ ਪ੍ਰੀਮੀਅਰ ਲੀਗ 2024 ਵਿੱਚ 10 ਪਾਰੀਆਂ ਵਿੱਚ ਕੁੱਲ 184 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 153.33 ਰਿਹਾ। ਇਸ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ। ਡਿਕਵੇਲਾ ਨੂੰ ਭਾਰਤ ਖਿਲਾਫ ਹਾਲ ਹੀ ‘ਚ ਖੇਡੀ ਗਈ ਵਨਡੇ ਅਤੇ ਟੀ-20 ਸੀਰੀਜ਼ ‘ਚ ਜਗ੍ਹਾ ਨਹੀਂ ਮਿਲੀ ਸੀ। ਹੁਣ ਤੱਕ ਉਹ 54 ਟੈਸਟ, 55 ਵਨਡੇ ਅਤੇ 28 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।
- First Published :