Mumbai Tech Week 2025 ‘ਚ ਆਕਾਸ਼ ਅੰਬਾਨੀ ਨੇ AI ਦੇ ਭਵਿੱਖ ਬਾਰੇ ਦੱਸਿਆ, ਕੀ GDP ਨੂੰ ਮਿਲੇਗਾ ਹੁਲਾਰਾ?

ਨਵੀਂ ਦਿੱਲੀ- ਰਿਲਾਇੰਸ ਜੀਓ ਇਨਫੋਕਾਮ ਲਿਮਟਿਡ (RJIL) ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ AI ‘ਤੇ ਇੱਕ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਏਆਈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇਸ ਪੀੜ੍ਹੀ ਦਾ ਸਭ ਤੋਂ ਵੱਡਾ ਤਕਨੀਕੀ ਬਦਲਾਅ ਦੱਸਿਆ ਹੈ। ਅਨਿਲ ਅੰਬਾਨੀ ਨੇ ਇਹ ਗੱਲ ਜੀਓ ਵਰਲਡ ਸੈਂਟਰ ਵਿਖੇ ਮੁੰਬਈ ਟੈਕ ਵੀਕ 2025 ਦੌਰਾਨ ਕਹੀ।
ਸ਼ੁੱਕਰਵਾਰ ਨੂੰ ਜੀਓ ਵਰਲਡ ਸੈਂਟਰ ਵਿਖੇ ਮੁੰਬਈ ਟੈਕ ਵੀਕ 2025 ਵਿੱਚ ਬੋਲਦਿਆਂ, ਉਨ੍ਹਾਂ ਕਿਹਾ ਕਿ ਏਆਈ ਭਾਰਤ ਦੇ ਆਰਥਿਕ ਵਿਕਾਸ ਦਾ ਮੁੱਖ ਚਾਲਕ ਹੋਵੇਗਾ, ਜੋ ਆਉਣ ਵਾਲੇ ਸਾਲਾਂ ਵਿੱਚ ਦੇਸ਼ ਨੂੰ 10 ਪ੍ਰਤੀਸ਼ਤ ਜਾਂ ਦੋਹਰੇ ਅੰਕਾਂ ਦੀ ਵਿਕਾਸ ਦਰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।
ਜੀਓ ਵਰਲਡ ਸੈਂਟਰ ਵਿਖੇ ਮੁੰਬਈ ਟੈਕ ਵੀਕ 2025 ਵਿੱਚ ਬੋਲਦਿਆਂ, ਅੰਬਾਨੀ ਨੇ ਕਿਹਾ ਕਿ ਏਆਈ ਭਾਰਤ ਦੇ ਆਰਥਿਕ ਵਿਕਾਸ ਦਾ ਇੰਜਣ ਸਾਬਤ ਹੋਵੇਗਾ। ਇਹ ਆਉਣ ਵਾਲੇ ਸਾਲਾਂ ਵਿੱਚ 10 ਪ੍ਰਤੀਸ਼ਤ ਜਾਂ ਦੋਹਰੇ ਅੰਕ ਦੀ ਜੀਡੀਪੀ ਵਿਕਾਸ ਦਰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਪ੍ਰੋਗਰਾਮ ਦੌਰਾਨ ਡ੍ਰੀਮ 11 ਦੇ ਸੀਈਓ ਹਰਸ਼ ਜੈਨ ਨਾਲ ਫਾਇਰਸਾਈਡ ਗੱਲਬਾਤ ਦੌਰਾਨ, ਅੰਬਾਨੀ ਨੇ ਭਵਿੱਖ ਨੂੰ ਆਕਾਰ ਦੇਣ ਲਈ ਏਆਈ ਨੂੰ ਮਹੱਤਵਪੂਰਨ ਦੱਸਿਆ।