ਲਹਿੰਦੇ ਪੰਜਾਬ ਦੇ 23 ਲੋਕਾਂ ਦੀ ਹੱਤਿਆ, ਬੱਸਾਂ ਰੋਕ-ਰੋਕ ਸ਼ਨਾਖਤੀ ਕਾਰਡ ਵੇਖ ਮਾਰੀਆਂ ਗੋਲੀਆਂ, ਵੇਖੋ ਵੀਡੀਓ

ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਬੱਸਾਂ ਵਿੱਚੋਂ ਯਾਤਰੀਆਂ ਨੂੰ ਉਤਾਰ ਕੇ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਮਗਰੋਂ ਘੱਟੋ-ਘੱਟ 23 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਲੋਚਿਸਤਾਨ ਦੇ ਮੂਸਾਖੇਲ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਰਾਰਾਸ਼ਾਮ ਖੇਤਰ ਵਿੱਚ ਅੰਤਰ-ਸੂਬਾਈ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਯਾਤਰੀਆਂ ਨੂੰ ਬੱਸਾਂ ਤੋਂ ਉਤਾਰ ਦਿੱਤਾ। ਮ੍ਰਿਤਕਾਂ ਦੀ ਪਛਾਣ ਪੰਜਾਬ ਸੂਬੇ ਦੇ ਵਸਨੀਕ ਵਜੋਂ ਹੋਈ ਹੈ। ਖ਼ਬਰਾਂ ਮੁਤਾਬਕ ਹਥਿਆਰਬੰਦ ਲੋਕਾਂ ਨੇ 10 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ।
#BREAKING: 23 people from Pak Punjab killed in Balochistan’s Musakhel district after unidentified gunmen offloaded passengers from trucks and buses early Monday morning and shot at them after checking their identities. Balochistan out of control of Pakistan Army & Frontier Corps. pic.twitter.com/ftQyCxNsQp
— Aditya Raj Kaul (@AdityaRajKaul) August 26, 2024
ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਮੁਸਾਖੇਲ ਜ਼ਿਲੇ ‘ਚ ਅੰਤਰ-ਸੂਬਾਈ ਹਾਈਵੇਅ ਜਾਮ ਕਰ ਦਿੱਤਾ। ਇਸ ਤੋਂ ਬਾਅਦ ਬੱਸਾਂ ਅਤੇ ਗੱਡੀਆਂ ਨੂੰ ਰੋਕ ਕੇ ਯਾਤਰੀਆਂ ਦੇ ਸ਼ਨਾਖਤੀ ਕਾਰਡਾਂ ਵੇਖਣ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਹਥਿਆਰਬੰਦ ਲੋਕਾਂ ਨੇ 10 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਖ਼ਬਰ ਵਿੱਚ ਕਿਹਾ ਗਿਆ ਸੀ ਕਿ ਕਤਲ ਕੀਤੇ ਗਏ ਸਾਰੇ ਲੋਕ ਪੰਜਾਬ ਸੂਬੇ ਦੇ ਵਸਨੀਕ ਸਨ।
⚡️BREAKING: BLA Rebels attacked Bela military camp in Turbat, Balochistan 🇵🇰
🪖 Militants took the camp under control late night.
Casualties are believed to be in high double figures. pic.twitter.com/imMJ8lf8cc
— Sputnik India (@Sputnik_India) August 26, 2024
ਇਸ ਘਟਨਾ ਤੋਂ ਬਾਅਦ ਸਹਾਇਕ ਕਮਿਸ਼ਨਰ ਨਜੀਬ ਕਾਕਰ ਨੇ ਪਾਕਿਸਤਾਨੀ ਅਖਬਾਰ ਨੂੰ ਪੁਸ਼ਟੀ ਕੀਤੀ ਕਿ ਇਸ ਹਮਲੇ ਵਿਚ ਮਾਰੇ ਗਏ ਸਾਰੇ ਲੋਕ ਪੰਜਾਬ ਸੂਬੇ ਦੇ ਸਨ। ਲਾਸ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ।
ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ‘ਅੱਤਵਾਦੀ ਕਾਰਵਾਈ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸੂਬਾਈ ਸਰਕਾਰ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਲਈ ਕੰਮ ਕਰੇਗੀ।
ਇਸ ਘਟਨਾ ਤੋਂ ਬਾਅਦ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਇਸ ਅੱਤਵਾਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ। ਬਿਆਨ ਮੁਤਾਬਕ ਉਨ੍ਹਾਂ ਨੇ ਅੱਤਵਾਦੀਆਂ ਦੀ ਕਾਇਰਤਾ ਭਰੀ ਕਾਰਵਾਈ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਲੋਚਿਸਤਾਨ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਵੇਗੀ।