Punjab
ਨਗਰ ਨਿਗਮ ਚੋਣਾਂ ਨਾਲ ਜੁੜੀ ਵੱਡੀ ਖਬਰ…ਕੱਲ੍ਹ ਇਨ੍ਹਾਂ ਥਾਵਾਂ ‘ਤੇ ਨਹੀਂ ਹੋਵੇਗੀ ਵੋਟਿੰਗ…

ਨਗਰ ਨਿਗਮ ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪਟਿਆਲਾ ਦੇ 7 ਤੋਂ 8 ਵਾਰਡਾਂ ਵਿੱਚ ਕੱਲ੍ਹ ਵੋਟਿੰਗ ਨਹੀਂ ਹੋਵੇਗੀ। ਧਰਮਕੋਟ ਦੇ 8 ਵਾਰਡਾਂ ਵਿੱਚ ਵੀ ਕੱਲ੍ਹ ਵੋਟਿੰਗ ਨਹੀਂ ਹੋਵੇਗੀ। ਇਸ ਬਾਰੇ ਸਰਕਾਰ ਨੇ ਹਾਈਕੋਰਟ ‘ਚ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇੱਥੇ ਨਾਮਜ਼ਦਗੀਆਂ ‘ਚ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਸਨ। ਜਿਸ ਤੋਂ ਬਾਅਦ ਮਾਮਲਾ ਹਾਈਕੋਰਟ ‘ਚ ਪਹੁੰਚਿਆ। ਅਤੇ ਇਸ ਮਾਮਲੇ ਨੂੰ ਲੈ ਕੇ ਕੋਰਟ ਨੇ ਵੀ ਨੋਟਿਸ ਲਿਆ।
ਇਸ਼ਤਿਹਾਰਬਾਜ਼ੀ
ਦੱਸ ਦੇਈਏ ਕਿ ਕੱਲ੍ਹ ਪੰਜਾਬ ਵਿੱਚ ਨਿਗਮ ਚੋਣਾਂ ਨੂੰ ਲੈ ਕੇ ਵੋਟਿੰਗ ਹੋਵੇਗੀ ਅਤੇ ਕੱਲ੍ਹ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ, ਕੱਲ੍ਹ ਪਟਿਆਲਾ ਦੇ 7 ਤੋਂ 8 ਵਾਰਡਾਂ ਵਿੱਚ ਅਤੇ ਧਰਮਕੋਟ ਦੇ 8 ਵਾਰਡਾਂ ਵਿੱਚ ਵੋਟਿੰਗ ਨਹੀਂ ਹੋਵੇਗੀ
- First Published :