ਬੰਗਲਾਦੇਸ਼ ‘ਚ ਇਕ ਹੋਰ ਹਿੰਦੂ ਮੰਦਰ ‘ਤੇ ਹਮਲਾ, ਇਸਕਾਨ ਸੈਂਟਰ ‘ਚ ਲਾਈ ਅੱਗ, ਨਹੀਂ ਰੁਕ ਰਹੇ ਹਿੰਦੂਆਂ ‘ਤੇ ਅੱਤਿਆਚਾਰ

Bangladesh Violence: ਬੰਗਲਾਦੇਸ਼ ‘ਚ ਹਿੰਦੂ ਘੱਟ ਗਿਣਤੀ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਹਾਲ ਹੀ ‘ਚ ਇਸਕਾਨ ਮੰਦਰ ਦੇ ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਖਬਰ ਆ ਰਹੀ ਹੈ ਕਿ ਸ਼ੁੱਕਰਵਾਰ ਦੇਰ ਰਾਤ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਮਹੱਟਾ ‘ਚ ਕੁਝ ਬਦਮਾਸ਼ਾਂ ਨੇ ਇਕ ਹੋਰ ਇਸਕਾਨ ਮੰਦਰ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਸ਼ਰਾਰਤੀ ਅਨਸਰ ਹਿੰਦੂ ਸੰਸਥਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ।
ਹਾਲਾਤ ਇਹ ਬਣ ਗਏ ਹਨ ਕਿ ਸ਼ਰਾਰਤੀ ਅਨਸਰ ਘੱਟ ਗਿਣਤੀ ਹਿੰਦੂਆਂ ਦੇ ਘਰਾਂ ਨੂੰ ਹੀ ਨਹੀਂ ਸਗੋਂ ਅਦਾਰਿਆਂ ਨੂੰ ਵੀ ਅੱਗ ਲਗਾ ਰਹੇ ਹਨ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਫੌਜ ਵੀ ਬਦਮਾਸ਼ਾਂ ਦੇ ਨਾਲ ਖੜੀ ਦਿਖਾਈ ਦੇ ਰਹੀ ਹੈ। ਬੰਗਲਾਦੇਸ਼ ਦੀ ਫੌਜ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਸਰਹੱਦ ਦੇ ਨੇੜੇ ਇੱਕ ਹਿੰਦੂ ਮੰਦਰ ਦੇ ਮੁਰੰਮਤ ਦੇ ਕੰਮ ‘ਤੇ ਪਾਬੰਦੀ ਲਗਾ ਦਿੱਤੀ ਹੈ।
ਸ਼ੇਖ ਹਸੀਨਾ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਤੋਂ ਹੀ ਬੰਗਲਾਦੇਸ਼ ਵਿੱਚ ਹਿੰਦੂ ਮੰਦਰਾਂ ਅਤੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੇਹਰਪੁਰ ਦੇ ਇਸਕਾਨ ਮੰਦਰ ‘ਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਭੰਨਤੋੜ ਕਰਨ ਤੋਂ ਬਾਅਦ ਮੰਦਰ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਬਾਅਦ ਉਸੇ ਦਿਨ ਰਾਤ ਨੂੰ ਨਮਹੱਟਾ ਦੇ ਇਸਕਾਨ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਲਕਸ਼ਮੀ ਨਾਰਾਇਣ ਦੀ ਮੂਰਤੀ ਅਤੇ ਮੰਦਰ ਅੰਦਰ ਮੌਜੂਦ ਸਾਰੀਆਂ ਵਸਤੂਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਖ਼ਬਰ ਹੈ ਕਿ ਤੜਕੇ 2-3 ਵਜੇ ਦੇ ਦਰਮਿਆਨ ਸ਼ਰਾਰਤੀ ਅਨਸਰਾਂ ਨੇ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਅਤੇ ਸ਼੍ਰੀ ਸ਼੍ਰੀ ਮਹਾਭਾਗਿਆ ਲਕਸ਼ਮੀ ਨਰਾਇਣ ਮੰਦਿਰ ਨੂੰ ਅੱਗ ਲਗਾ ਦਿੱਤੀ।
ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।
ਨਿਊਜ਼18 **ਦੀ ਵੈੱਬ ਸਾਈਟ ‘****ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe **ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘**ਤੇ https://shorturl.at/npzE4 ਕਲਿੱਕ ਕਰੋ।