ਸਰਕਾਰ ਨੇ 82 ਚੀਜ਼ਾਂ ਤੋਂ ਸੈੱਸ ਹਟਾਇਆ, ਜਾਣੋ ਕੀ-ਕੀ ਹੋਵੇਗਾ ਸਸਤਾ… Finance Minister Nirmala Sitharaman removed cess from 82 items medicines mobiles and TVs will become cheaper – News18 ਪੰਜਾਬੀ

Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਅੱਜ ਬਜਟ ਪੇਸ਼ ਕਰ ਰਹੇ ਹਨ। ਬਜਟ ਵਿਚ ਕੇਂਦਰੀ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ। ਬਜਟ ਵਿਚ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੇਗਾ।
ਇਹ ਐਲਾਨ ਮਿਡਲ ਕਲਾਸ ਦੇ ਲੋਕਾਂ ਲਈ ਕੀਤਾ ਗਿਆ ਹੈ। ਇਨਕਮ ਟੈਕਸ ਦੀ ਸੀਮਾ 7 ਤੋਂ ਵਧਾ ਕੇ 12 ਲੱਖ ਕਰ ਦਿੱਤੀ ਗਈ ਹੈ। 12 ਲੱਖ ਤੱਕ ਦੀ ਇਨਕਮ ਤੱਕ ਕੋਈ ਟੈਕਸ ਨਹੀਂ ਲੱਗੇਗਾ। ਇਸ ਤੋਂ ਇਲਾਵਾ ਅਗਲੇ ਹਫ਼ਤੇ ਨਵਾਂ ਇਨਕਮ ਟੈਕਸ ਬਿੱਲ ਆਵੇਗਾ। ਇਨਕਮ ਟੈਕਸ ਨਿਯਮਾਂ ‘ਚ ਵੱਡੇ ਬਦਲਾਅ ਹੋਣਗੇ। 12-16 ਲੱਖ ਰੁਪਏ ਤੱਕ ਦੀ ਆਮਦਨ ‘ਤੇ 15% ਟੈਕਸ ਲੱਗੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ 82 ਚੀਜ਼ਾਂ ਤੋਂ ਸੈੱਸ ਹਟਾ ਦਿੱਤਾ ਹੈ। 36 ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ। ਮੋਬਾਈਲ ਅਤੇ ਟੀਵੀ ਸਸਤੇ ਹੋ ਜਾਣਗੇ। ਇਲੈਕਟ੍ਰਿਕ ਕਾਰਾਂ ਸਸਤੀਆਂ ਹੋਣਗੀਆਂ। ਕੱਪੜੇ ਸਸਤੇ ਹੋਣਗੇ ਅਤੇ ਚਮੜੇ ਦੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ।
ਹੋਰ ਐਲਾਨਾਂ ਵਿਚ 6 ਜੀਵਨ ਰੱਖਿਅਕ ਦਵਾਈਆਂ ‘ਤੇ ਡਿਊਟੀ ਘਟਾਈ ਜਾਵੇਗੀ। ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਮੈਡੀਕਲ ਉਪਕਰਨ, ਇਲੈਕਟ੍ਰਿਕ ਵਾਹਨ ਅਤੇ LED ਅਤੇ ਸਮਾਰਟ ਟੀਵੀ ਸਸਤੇ ਹੋਣਗੇ। ਹਵਾਈ ਉਡਾਣ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। 10 ਸਾਲਾਂ ‘ਚ 120 ਨਵੇਂ ਹਵਾਈ ਅੱਡੇ ਬਣਨਗੇ। ਬਿਹਾਰ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਬਿਹਾਰ ‘ਚ ਗ੍ਰੀਨਫੀਲਡ ਏਅਰਪੋਰਟ ਬਣਾਏ ਜਾਣਗੇ। ਪਟਨਾ IIT ਦਾ ਵਿਸਤਾਰ ਹੋਵੇਗਾ। ਬਿਹਾਰ ‘ਚ ਮਖਾਣਾ ਬੋਰਡ ਬਣੇਗਾ। ਬਿਹਾਰ ‘ਚ ਫੂਡ ਟੈਕਨੋਲੋਜੀ ਇੰਸਟੀਚਿਊਟ ਬਣੇਗਾ।
ਜਾਣੋ ਨਵੇਂ ਟੈਕਸ ਸਲੈਬ ਵਿੱਚ ਕਿੰਨੀ ਆਮਦਨ ‘ਤੇ ਕਿੰਨਾ ਟੈਕਸ ਲੱਗੇਗਾ
12 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਹੈ।
12 ਲੱਖ ਤੋਂ 16 ਲੱਖ ਰੁਪਏ ਦੀ ਆਮਦਨ ‘ਤੇ 15% ਆਮਦਨ ਟੈਕਸ
16 ਲੱਖ ਤੋਂ 20 ਲੱਖ ਰੁਪਏ ਤੱਕ ਦੀ ਆਮਦਨ ‘ਤੇ 20% ਟੈਕਸ
20 ਲੱਖ ਤੋਂ 24 ਲੱਖ ਰੁਪਏ ਦੀ ਆਮਦਨ ‘ਤੇ 25% ਆਮਦਨ ਟੈਕਸ
24 ਤੋਂ ਜ਼ਿਆਦਾ ਦੀ ਆਮਦਨ ‘ਤੇ 30% ਟੈਕਸ
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਇਹ ਦੇਸ਼ ਦੀਆਂ ਇੱਛਾਵਾਂ ਦਾ ਬਜਟ ਹੈ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਬਜਟ ਵਿੱਚ ਸਭ ਦੇ ਵਿਕਾਸ ‘ਤੇ ਜ਼ੋਰ ਦਿੱਤਾ ਹੈ। ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਵੀ ਅਤੇ ਮੋਬਾਈਲ ਫੋਨ ਸਸਤੇ ਹੋ ਜਾਣਗੇ। ਇਸ ਤੋਂ ਇਲਾਵਾ ਮੋਬਾਈਲ ਫੋਨ, ਟੀਵੀ ਅਤੇ ਇਲੈਕਟ੍ਰਿਕ ਕਾਰ ਵਰਗੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ।