ਕਣਕ ਨੂੰ ਪਾਣੀ ਲਾਉਂਦੇ ਸਮੇਂ ਜ਼ਿਆਦਾ ਠੰਢ ਕਾਰਨ ਕਿਸਾਨ ਦੀ ਮੌਤ

ਹਰਿਆਣਾ ਦੇ ਗੋਹਾਨਾ ਦੇ ਪਿੰਡ ਭੰਡੇਰੀ ਵਿਚ ਖੇਤਾਂ ਵਿੱਚ ਕੰਮ ਕਰਦੇ ਸਮੇਂ ਇੱਕ 37 ਸਾਲਾ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਵਿਨੋਦ ਪਿੰਡ ਭੰਡੇਰੀ ਦਾ ਰਹਿਣ ਵਾਲਾ ਸੀ ਅਤੇ ਇੱਕ ਏਕੜ ਜ਼ਮੀਨ ਸੀ। ਵਿਨੋਦ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਵਿਨੋਦ ਆਪਣੇ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ। ਮ੍ਰਿਤਕ ਦੇ ਵਾਰਸ ਜ਼ਿਆਦਾ ਠੰਢ ਨੂੰ ਮੌਤ ਦਾ ਕਾਰਨ ਦੱਸ ਰਹੇ ਹਨ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਦਿਨ 37 ਸਾਲਾ ਕਿਸਾਨ ਵਿਨੋਦ ਆਪਣੀ ਕਣਕ ਦੇ ਖੇਤ ਨੂੰ ਪਾਣੀ ਲਾਉਣ ਗਿਆ ਸੀ। ਰਾਤ ਨੂੰ ਅੱਤ ਦੀ ਠੰਢ ਕਾਰਨ ਖੇਤਾਂ ਨੂੰ ਪਾਣੀ ਲਗਾਉਂਦੇ ਸਮੇਂ ਵਿਨੋਦ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਤੁਰੰਤ ਗੋਹਾਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਵਿਨੋਦ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਕਿਸਾਨ ਵਿਨੋਦ ਦੀ ਮੌਤ ਦਾ ਕਾਰਨ ਠੰਢ ਸੀ। ਮ੍ਰਿਤਕ ਗਰੀਬ ਪਰਿਵਾਰ ਤੋਂ ਸੀ ਅਤੇ ਉਸ ਦੇ ਦੋ ਛੋਟੇ ਬੱਚੇ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਆਨੰਦ ਨੇ ਦੱਸਿਆ ਕਿ ਦੇਰ ਰਾਤ ਸੂਚਨਾ ਮਿਲੀ ਸੀ ਕਿ ਇੱਕ 37 ਸਾਲਾ ਕਿਸਾਨ ਦੀ ਅਣਪਛਾਤੇ ਕਾਰਨਾਂ ਕਰਕੇ ਮੌਤ ਹੋ ਗਈ ਹੈ। ਮ੍ਰਿਤਕ ਵਿਨੋਦ ਪਿੰਡ ਭੰਡੇਰੀ ਦਾ ਰਹਿਣ ਵਾਲਾ ਸੀ ਅਤੇ ਕੱਲ੍ਹ ਆਪਣੇ ਭਤੀਜੇ ਨਾਲ ਖੇਤਾਂ ਨੂੰ ਪਾਣੀ ਲਾਉਣ ਗਿਆ ਸੀ। ਇਸ ਮਾਮਲੇ ‘ਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਮ੍ਰਿਤਕ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਵਿਨੋਦ ਖੇਤ ਵਿੱਚ ਕਣਕ ਨੂੰ ਪਾਣੀ ਦੇਣ ਗਿਆ ਸੀ। ਫਿਰ ਉਸ ਨੂੰ ਉੱਥੇ ਠੰਢ ਲੱਗ ਗਈ, ਜਿਸ ਤੋਂ ਬਾਅਦ ਉਹ ਡਿੱਗ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ 1 ਲੜਕਾ ਹੈ ਜੋ 8ਵੀਂ ਜਮਾਤ ‘ਚ ਪੜ੍ਹਦਾ ਹੈ ਅਤੇ 1 ਬੇਟੀ ਅਜੇ ਛੋਟੀ ਹੈ। ਮ੍ਰਿਤਕ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ।
- First Published :