ਤੁਹਾਡੇ ਪੀਲੇ ਦੰਦਾਂ ਨੂੰ ਮੋਤੀਆਂ ਵਾਂਗ ਚਮਕਾ ਸਕਦਾ ਹੈ ਕੇਲੇ ਦਾ ਛਿਲਕਾ, ਜਾਣੋ ਕਿਵੇਂ

ਦੰਦ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਹਿੱਸਾ ਹਨ। ਦੰਦ ਪੀਲੇ ਹੋਣ ਤਾਂ ਵਿਅਕਤੀ ਵਿੱਚ ਆਤਮਵਿਸ਼ਵਾਸ ਦੀ ਕਮੀ ਹੋ ਸਕਦੀ ਹੈ ਤੇ ਉਹ ਕਈ ਵੀ ਗੱਲ ਕਹਿਣ ਵਿੱਚ ਝਿਜਕ ਮਹਿਸੂਸ ਕਰਦਾ ਹੈ। ਨਿਯਮਤ ਤੌਰ ‘ਤੇ ਬੁਰਸ਼ ਕਰਨ ਦੇ ਬਾਵਜੂਦ, ਬਹੁਤ ਸਾਰੇ ਲੋਕ ਆਪਣੇ ਦੰਦਾਂ ਦੀ ਕੁਦਰਤੀ ਚਮਕ ਗੁਆ ਦਿੰਦੇ ਹਨ ਜਾਂ ਇਸ ਚਮਕ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕੁੱਝ ਸਾਧਾਰਨ ਘਰੇਲੂ ਉਪਚਾਰ, ਖ਼ਾਸ ਤੌਰ ‘ਤੇ ਫਲਾਂ ਦੇ ਛਿਲਕਿਆਂ ਦੀ ਵਰਤੋਂ, ਤੁਹਾਡੇ ਦੰਦਾਂ ਦੀ ਚਮਕ ਨੂੰ ਵਾਪਸ ਲਿਆਉਣ ਵਿੱਚ ਮਦਦ ਕਰ ਸਕਦੀ ਹੈ।
ਚਿੱਟੇ ਦੰਦਾਂ ਲਈ ਕੇਲੇ ਦਾ ਛਿਲਕਾ ਅਪਣਾਓ: ਕੇਲੇ ਦੇ ਛਿਲਕੇ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਹੋਰ ਖਣਿਜਾਂ ਨਾਲ ਭਰਪੂਰ ਹੁੰਦੇ ਹਨ ਜੋ ਦੰਦਾਂ ਦੇ ਪੀਲ਼ੇਪਣ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇੱਥੇ ਤੁਸੀਂ ਇਹਨਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ
ਇੱਕ ਪੱਕਿਆ ਕੇਲਾ ਲਓ ਅਤੇ ਇਸ ਨੂੰ ਛਿੱਲ ਲਓ। ਛਿਲਕੇ ਦੇ ਅੰਦਰਲੇ ਪਾਸੇ ਨੂੰ ਦੰਦਾਂ ‘ਤੇ 2-3 ਮਿੰਟ ਲਈ ਰਗੜੋ। ਕੋਸੇ ਪਾਣੀ ਨਾਲ ਕੁਰਲੀ ਕਰਨ ਤੋਂ ਪਹਿਲਾਂ ਇਸ ਨੂੰ ਥੋੜ੍ਹੀ ਦੇਰ ਲਈ ਇੰਝ ਹੀ ਰਹਿਣ ਦਿਓ। ਤੁਸੀਂ ਬੇਕਿੰਗ ਸੋਡਾ ਦੇ ਨਾਲ ਕੇਲੇ ਦਾ ਛਿਲਕਾ ਵੀ ਵਰਤ ਸਕਦੇ ਹੋ। ਇਸ ਦੇ ਲਈ ਕੇਲੇ ਦੇ ਛਿਲਕੇ ਦੇ ਟੁਕੜੇ ‘ਤੇ ਬੇਕਿੰਗ ਸੋਡਾ ਛਿੜਕੋ। ਇਸ ਨੂੰ ਕੁੱਝ ਮਿੰਟਾਂ ਲਈ ਆਪਣੇ ਦੰਦਾਂ ‘ਤੇ ਹੌਲੀ-ਹੌਲੀ ਰਗੜੋ। ਫਿਰ ਪਾਣੀ ਨਾਲ ਚੰਗੀ ਤਰ੍ਹਾਂ ਕੁਰਲੀ ਕਰੋ।
ਨਿੰਬੂ ਦਾ ਰਸ ਅਤੇ ਛਿਲਕਾ: ਨਿੰਬੂ ਦੀ ਕੁਦਰਤੀ ਐਸਿਡਿਟੀ ਦੰਦਾਂ ਦੀ ਸਤਹ ਦੇ ਧੱਬਿਆਂ ਨੂੰ ਹਟਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਲਈ ਨਿੰਬੂ ਦੇ ਛਿਲਕੇ ਨੂੰ ਦੰਦਾਂ ‘ਤੇ ਰਗੜੋ ਜਾਂ ਕੇਲੇ ਦੇ ਛਿਲਕੇ ਦੀ ਵਿਧੀ ਨਾਲ ਨਿੰਬੂ ਦਾ ਰਸ ਮਿਲਾਓ। ਧਿਆਨ ਰਹੇ ਕਿ ਇਸ ਵਿਧੀ ਨੂੰ ਜ਼ਿਆਦਾ ਕਰਨ ਨਾਲ ਦੰਦਾਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਲਈ ਹਫ਼ਤੇ ਵਿੱਚ ਸਿਰਫ਼ 1-2 ਵਾਰ ਹੀ ਇਸ ਵਿਧੀ ਦੀ ਵਰਤੋਂ ਕਰੋ।
ਦੰਦਾਂ ਨੂੰ ਸਾਫ਼ ਕਰਨ ਲਈ ਹੋਰ ਸੁਝਾਅ:
-ਬੈਕਟੀਰੀਆ ਨੂੰ ਘਟਾਉਣ ਅਤੇ ਦੰਦਾਂ ਨੂੰ ਚਮਕਾਉਣ ਲਈ ਆਪਣੇ ਮੂੰਹ ਵਿੱਚ ਨਾਰੀਅਲ ਦੇ ਤੇਲ ਨਾਲ ਕੁਰਲੀ ਕਰੋ।
-ਜ਼ਿਆਦਾ ਖੰਡ ਅਤੇ ਜੰਕ ਫੂਡ ਤੋਂ ਪਰਹੇਜ਼ ਕਰਦੇ ਹੋਏ ਤਾਜ਼ੇ ਫਲ ਅਤੇ ਸਬਜ਼ੀਆਂ ਖਾਓ।
-ਰੋਜ਼ਾਨਾ ਦੋ ਵਾਰ ਬੁਰਸ਼ ਕਰੋ ਅਤੇ ਮਾਊਥਵਾਸ਼ ਦੀ ਵਰਤੋਂ ਕਰੋ।
ਇਹ ਆਸਾਨ, ਕੁਦਰਤੀ ਉਪਚਾਰ ਚਮਕਦਾਰ ਅਤੇ ਸਿਹਤਮੰਦ ਦੰਦਾਂ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।