ਫੋਨ ਉਤੇ ਗੱਲਾਂ ਕਰ ਰਹੀ ਸੀ 20 ਸਾਲਾ ਕੁੜੀ, ਅਚਾਨਕ ਧਮਾਕਾ, ਮੌਤ shimla mobile phone blast like bomb chamba girl died in tanda hospital after 7 days of treatment – News18 ਪੰਜਾਬੀ

Mobile Phone Blast: ਮੋਬਾਈਲ ਵਿਚ ਧਮਾਕਾ ਜਾਂ ਅੱਗ ਲੱਗਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲੇ ‘ਚ ਮੋਬਾਇਲ ਫੋਨ ਦੇ ਧਮਾਕੇ ‘ਚ ਜ਼ਖਮੀ ਇਕ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। 20 ਸਾਲਾ ਕਿਰਨ ਦਾ ਹਿਮਾਚਲ ਪ੍ਰਦੇਸ਼ ਦੇ ਟਾਂਡਾ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਲੜਕੀ ਦਾ ਸੱਤ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਸੂਬੇ ਵਿੱਚ ਮੋਬਾਈਲ ਬਲਾਸਟ ਕਾਰਨ ਮੌਤ ਦਾ ਇਹ ਪਹਿਲਾ ਮਾਮਲਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਮੋਬਾਈਲ ਬਲਾਸਟ ਦੀਆਂ ਘਟਨਾਵਾਂ ਜ਼ਰੂਰ ਸਾਹਮਣੇ ਆਈਆਂ ਹਨ। ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਫੋਨ ਕਿਸ ਕੰਪਨੀ ਦਾ ਸੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਚੰਬਾ ਦੇ ਡਲਹੌਜ਼ੀ ਦਾ ਹੈ। ਇਹ ਘਟਨਾ 10 ਦਸੰਬਰ ਨੂੰ ਸਾਹਮਣੇ ਆਈ ਸੀ। ਡਲਹੌਜ਼ੀ ਦੇ ਸਲੋਨੀ ਦੀ ਰਹਿਣ ਵਾਲੀ 20 ਸਾਲਾ ਲੜਕੀ ਕਿਰਨ ਨੇ ਆਪਣਾ ਮੋਬਾਈਲ ਚਾਰਜਿੰਗ ‘ਤੇ ਲਗਾਉਣ ਤੋਂ ਬਾਅਦ ਇੰਟਰਨੈੱਟ ਚਾਲੂ ਕੀਤਾ ਅਤੇ ਫਿਰ ਫ਼ੋਨ ‘ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਇਸ ਦੌਰਾਨ ਅਚਾਨਕ ਫੋਨ ਬੰਬ ਵਾਂਗ ਫਟ ਗਿਆ ਅਤੇ ਲੜਕੀ ਕੰਨ ਦੇ ਕੋਲ ਜ਼ਖਮੀ ਹੋ ਗਈ। ਕਿਰਨ ਦੀ ਮਾਂ ਚੰਚਲ ਨੇ ਧਮਾਕੇ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਦੂਜੀ ਮੰਜ਼ਿਲ ‘ਤੇ ਆਪਣੀ ਬੇਟੀ ਦੇ ਕਮਰੇ ‘ਚ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਪਰਿਵਾਰ ਕਿਸੇ ਤਰ੍ਹਾਂ ਜ਼ਖਮੀ ਬੇਟੀ ਨੂੰ ਸਲੋਨੀ ਦੇ ਪ੍ਰਾਇਮਰੀ ਹੈਲਥ ਸੈਂਟਰ ਲੈ ਗਿਆ ਅਤੇ ਉਥੋਂ ਕਿਰਨ ਨੂੰ ਚੰਬਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਇੱਥੋਂ ਕਿਰਨ ਨੂੰ ਟਾਂਡਾ ਮੈਡੀਕਲ ਕਾਲਜ ਕਾਂਗੜਾ ਰੈਫਰ ਕਰ ਦਿੱਤਾ ਗਿਆ। ਚੰਬਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰ ਵਿਸ਼ਾਲ ਮਹਾਜਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਲੜਕੀ ਨੂੰ ਸੱਤ ਦਿਨਾਂ ਤੱਕ ਟਾਂਡਾ ਵਿੱਚ ਦਾਖ਼ਲ ਰੱਖਿਆ ਗਿਆ। ਪਰ ਇਸ ਦੌਰਾਨ ਐਤਵਾਰ ਨੂੰ ਬੱਚੀ ਦੀ ਮੌਤ ਹੋ ਗਈ। ਦੂਜੇ ਪਾਸੇ ਮੋਬਾਈਲ ਧਮਾਕੇ ਤੋਂ ਬਾਅਦ ਜ਼ਖ਼ਮੀ ਲੜਕੀ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸੀ ਜਿਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਮੋਬਾਈਲ ਬਲਾਸਟ ਕਿਵੇਂ ਹੋਇਆ। ਐਤਵਾਰ ਨੂੰ ਟਾਂਡਾ ਮੈਡੀਕਲ ਕਾਲਜ ‘ਚ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
- First Published :