ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ, ਛੇ ਵਿਕਟਾਂ ਨਾਲ ਜਿੱਤਿਆ ਦੂਜਾ ਟੈਸਟ Bangladesh cricket team creates history against Pakistan in second Test – News18 ਪੰਜਾਬੀ

ਅੱਜ ਪਾਕਿਸਤਾਨ ਰਾਸ਼ਟਰੀ ਕ੍ਰਿਕੇਟ ਟੀਮ ਬਨਾਮ ਬੰਗਲਾਦੇਸ਼ ਰਾਸ਼ਟਰੀ ਕ੍ਰਿਕੇਟ ਟੀਮ ਵਿਚਕਾਰ ਦੂਜਾ ਟੈਸਟ ਮੈਚ ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ਵਿੱਚ ਗਿਆ। ਇਸ ਮੈਚ ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਬੰਗਲਾਦੇਸ਼ ਨੇ ਦੋ ਮੈਚਾਂ ਦੀ ਸੀਰੀਜ਼ ‘ਤੇ ਵੀ 2-0 ਨਾਲ ਕਬਜ਼ਾ ਕਰ ਲਿਆ।
ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਪਹਿਲੀ ਵਾਰ ਟੈਸਟ ਸੀਰੀਜ਼ ‘ਚ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਉਨ੍ਹਾਂ ਦੇ ਹੀ ਘਰ ‘ਚ ਹਰਾਇਆ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁੱਲ 6 ਟੈਸਟ ਸੀਰੀਜ਼ ਖੇਡੀਆਂ ਗਈਆਂ ਸਨ, ਜਿਨ੍ਹਾਂ ‘ਚ ਪਾਕਿਸਤਾਨ ਨੇ ਜਿੱਤ ਦਰਜ ਕੀਤੀ ਸੀ।
ਮੈਚ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਨੂੰ ਦੂਜੀ ਪਾਰੀ ‘ਚ ਜਿੱਤ ਲਈ 185 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਵਿੱਚ ਟੀਮ ਨੇ 4 ਵਿਕਟਾਂ ਗੁਆ ਕੇ ਉਪਲਬਧੀ ਹਾਸਲ ਕੀਤੀ। ਬੰਗਲਾਦੇਸ਼ ਲਈ ਦੂਜੀ ਪਾਰੀ ਵਿੱਚ ਜ਼ਾਕਿਰ ਹਸਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਜ਼ਾਕਿਰ ਹਸਨ ਨੇ 39 ਗੇਂਦਾਂ ‘ਤੇ 40 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸ਼ਾਦਮਾਨ ਇਸਲਾਮ ਨੇ 24 ਦੌੜਾਂ, ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ 38 ਦੌੜਾਂ, ਮੋਮਿਨੁਲ ਹੱਕ ਨੇ 34 ਦੌੜਾਂ ਬਣਾਈਆਂ | ਇਸ ਤੋਂ ਇਲਾਵਾ ਅੰਤ ਵਿੱਚ ਤਜਰਬੇਕਾਰ ਬੱਲੇਬਾਜ਼ ਸ਼ਾਕਿਬ ਅਲ ਹਸਨ 21 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਮੁਸ਼ਫਿਕਰ ਰਹੀਮ 22 ਦੌੜਾਂ ਬਣਾ ਕੇ ਨਾਬਾਦ ਰਹੇ। ਪਾਕਿਸਤਾਨ ਵੱਲੋਂ ਮੀਰ ਹਮਜ਼ਾ, ਖੁਰਰਮ ਸ਼ਹਿਜ਼ਾਦ, ਅਬਰਾਰ ਅਹਿਮਦ ਅਤੇ ਆਗਾ ਸਲਮਾਨ ਨੂੰ ਇੱਕ-ਇੱਕ ਵਿਕਟ ਮਿਲੀ।
ਮੈਚ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਪਾਕਿਸਤਾਨ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਾਈਮ ਅਯੂਬ ਅਤੇ ਕਪਤਾਨ ਸ਼ਾਨ ਮਸੂਦ ਨੇ ਪਾਰੀ ਨੂੰ ਸੰਭਾਲਿਆ ਅਤੇ ਸੈਂਕੜੇ ਦੀ ਸਾਂਝੇਦਾਰੀ ਕੀਤੀ।
ਪਾਕਿਸਤਾਨ ਦੀ ਪਹਿਲੀ ਪਾਰੀ ਸਿਰਫ਼ 274 ਦੌੜਾਂ ‘ਤੇ ਹੀ ਸਿਮਟ ਗਈ ਸੀ। ਪਾਕਿਸਤਾਨ ਲਈ ਸਾਈਮ ਅਯੂਬ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ। ਸਾਈਮ ਅਯੂਬ ਤੋਂ ਇਲਾਵਾ ਕਪਤਾਨ ਸ਼ਾਨ ਮਸੂਦ ਨੇ 57 ਦੌੜਾਂ ਅਤੇ ਆਗਾ ਸਲਮਾਨ ਨੇ 54 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਮੇਹਦੀ ਹਸਨ ਮਿਰਾਜ ਤੋਂ ਇਲਾਵਾ ਤਸਕੀਨ ਅਹਿਮਦ ਨੇ ਤਿੰਨ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਸੀਰੀਜ਼ ਨੂੰ ਬਚਾਉਣ ਲਈ ਪਾਕਿਸਤਾਨ ਨੂੰ ਜਲਦ ਹੀ ਬੰਗਲਾਦੇਸ਼ ਟੀਮ ਨੂੰ ਆਲ ਆਊਟ ਕਰਨਾ ਹੋਵੇਗਾ।
Bangladesh tour of Pakistan 2024-25 (2nd Test)
Match Summary
Bangladesh: 262 & 185-4 (56 ov)
Pakistan: 274 & 172 (46.4 ov)
Bangladesh won by 6 wickets
Scorecard: https://t.co/0XFQPyZBu1#PAKvBAN | #TestOnHai
— Pakistan Cricket Live (@TheRealPCB_Live) September 3, 2024
ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਪਹਿਲੀ ਪਾਰੀ 78.4 ਓਵਰਾਂ ਵਿੱਚ 262 ਦੌੜਾਂ ਬਣਾ ਕੇ ਸਮਾਪਤ ਹੋ ਗਈ। ਬੰਗਲਾਦੇਸ਼ ਲਈ ਲਿਟਨ ਦਾਸ ਨੇ ਸੈਂਕੜੇ ਵਾਲੀ ਪਾਰੀ ਖੇਡੀ। ਬੰਗਲਾਦੇਸ਼ ਲਈ ਲਿਟਨ ਦਾਸ ਨੇ ਸਭ ਤੋਂ ਵੱਧ 138 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਲਿਟਨ ਦਾਸ ਨੇ 228 ਗੇਂਦਾਂ ਵਿੱਚ ਚਾਰ ਛੱਕੇ ਅਤੇ ਤੇਰ੍ਹਾਂ ਚੌਕੇ ਜੜੇ। ਲਿਟਨ ਦਾਸ ਤੋਂ ਇਲਾਵਾ ਮੇਹਦੀ ਹਸਨ ਮਿਰਾਜ ਨੇ 78 ਦੌੜਾਂ ਬਣਾਈਆਂ। ਪਾਕਿਸਤਾਨ ਲਈ ਖੁਰਰਮ ਸ਼ਹਿਜ਼ਾਦ ਨੇ ਸਭ ਤੋਂ ਵੱਧ ਛੇ ਵਿਕਟਾਂ ਲਈਆਂ। ਖੁਰਰਮ ਸ਼ਹਿਜ਼ਾਦ ਤੋਂ ਇਲਾਵਾ ਮੀਰ ਹਮਜ਼ਾ ਅਤੇ ਆਗਾ ਸਲਮਾਨ ਨੇ ਦੋ-ਦੋ ਵਿਕਟਾਂ ਲਈਆਂ।
ਇਸ ਤੋਂ ਬਾਅਦ ਚੌਥੇ ਦਿਨ ਪਾਕਿਸਤਾਨ ਦੀ ਟੀਮ ਦੂਜੀ ਪਾਰੀ ‘ਚ 172 ਦੌੜਾਂ ‘ਤੇ ਸਿਮਟ ਗਈ। ਪਾਕਿਸਤਾਨ ਲਈ ਦੂਜੀ ਪਾਰੀ ਵਿੱਚ ਆਗਾ ਸਲਮਾਨ ਨੇ ਸਭ ਤੋਂ ਵੱਧ 71 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮੁਹੰਮਦ ਰਿਜ਼ਵਾਨ ਨੇ 43 ਦੌੜਾਂ, ਕਪਤਾਨ ਸ਼ਾਨ ਮਸੂਦ ਨੇ 28 ਦੌੜਾਂ, ਅਬਦੁੱਲਾ ਸ਼ਫੀਕ ਨੇ 6 ਦੌੜਾਂ, ਸਾਈਮ ਅਯੂਬ ਨੇ 20 ਦੌੜਾਂ, ਬਾਬਰ ਆਜ਼ਮ ਨੇ 11 ਦੌੜਾਂ, ਸੌਦ ਸ਼ਕੀਲ ਨੇ 2 ਦੌੜਾਂ, ਖੁਰਰਮ ਸ਼ਹਿਜ਼ਾਦ ਨੇ 0 ਦੌੜਾਂ, ਅਬਰਾਰ ਅਹਿਮਦ ਨੇ 0 ਦੌੜਾਂ ਬਣਾਈਆਂ | 2 ਦੌੜਾਂ ਬਣਾ ਕੇ ਮੁਹੰਮਦ ਅਲੀ ਆਊਟ ਹੋ ਗਏ। ਉਥੇ ਹੀ ਬੰਗਲਾਦੇਸ਼ ਲਈ ਦੂਜੀ ਪਾਰੀ ‘ਚ ਹਸਨ ਮਹਿਮੂਦ ਨੇ 10.4 ਓਵਰਾਂ ‘ਚ 43 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਨਾਹਿਦ ਰਾਣਾ ਨੇ 11 ਓਵਰਾਂ ਵਿੱਚ 44 ਦੌੜਾਂ ਦੇ ਕੇ 4 ਵਿਕਟਾਂ ਅਤੇ ਤਸਕੀਨ ਅਹਿਮਦ ਨੂੰ 1 ਵਿਕਟ ਮਿਲੀ।