ਡੌਂਕੀ ਲਾ ਕੇ USA ਗਏ ਲੱਖਾਂ ਲੋਕਾਂ ਨੂੰ ਕੱਢੇਗਾ ਅਮਰੀਕਾ…ਟਰੰਪ ਨੇ ਕਰ ਦਿੱਤਾ ਵੱਡਾ ਐਲਾਨ

ਭਾਰਤੀਆਂ ਅਤੇ ਪੰਜਾਬੀਆਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਬਾਰਾ USA ਦੇ ਰਾਸ਼ਟਰਪਤੀ ਬਣੇ ਡੋਨਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ। ਲੱਖਾਂ ਗੈਰ ਕਾਨੂੰਨੀ ਪਰਵਾਸੀਆਂ ਨੂੰ US ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਡੋਨਾਲਡ ਟਰੰਪ ਐਮਰਜੈਂਸੀ ਲਗਾ ਕੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨਗੇ।
ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਲਈ ਨੈਸ਼ਨਲ ਐਮਰਜੈਂਸੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ Mass ਡਿਰਪੋਰਟੇਸ਼ਨ ਕਰਨ ਲਈ ਫੌਜ ਨੂੰ ਕਮਾਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸਭ ਤੋਂ ਪਹਿਲਾਂ ਕੰਮ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਕ੍ਰਿਮੀਨਲ ਰਿਕਾਰਡ ਵਾਲਿਆਂ ਨੂੰ ਪਹਿਲਾਂ ਕੱਢਿਆ ਜਾਵੇਗਾ।
ਇਸਦਾ ਦਾ ਸਿੱਧਾ ਅਸਰ ਪੰਜਾਬੀਆਂ ਅਤੇ ਭਾਰਤੀਆਂ ਤੇ ਪਵੇਗਾ। ਕਿਉਂਕਿ ਮੈਕਸਿਕੋ ਬਾਰਡਰ ਦੇ ਜ਼ਰੀਏ ਡੌਂਕੀ ਲਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਲੋਕ ਹਰ ਸਾਲ ਅਮਰੀਕਾ ਜਾਂਦੇ ਹਨ। ਡੋਨਾਲਡ ਟਰੰਪ ਦੇ ਇਸ ਐਲਾਨ ਮਗਰੋਂ ਹੁਣ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਬੈਠੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
- First Published :