Gujarat Titans ਨੂੰ ਇੱਕ ਹੋਰ ਝਟਕਾ, ਸੱਟ ਕਾਰਨ IPL ਤੋਂ ਬਾਹਰ ਹੋਏ ਆਲਰਾਊਂਡਰ Glenn Phillips

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੁਜਰਾਤ ਟਾਈਟਨਜ਼ ਨੇ ਲਗਾਤਾਰ ਚੌਥੀ ਜਿੱਤ ਦਰਜ ਕਰਕੇ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਿਆ ਹੈ। ਹੁਣ ਇਸ ਟੀਮ ਬਾਰੇ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸਟਾਰ ਆਲਰਾਊਂਡਰ ਗਲੇਨ ਫਿਲਿਪਸ (Glenn Phillips) ਕਮਰ ਦੀ ਸੱਟ ਕਾਰਨ ਨਿਊਜ਼ੀਲੈਂਡ ਵਾਪਸ ਚਲੇ ਗਏ ਹਨ। ਉਨ੍ਹਾਂ ਨੂੰ ਇਹ ਸੱਟ 6 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਦੌਰਾਨ ਲੱਗੀ ਸੀ।
ਟੂਰਨਾਮੈਂਟ ਦੀ ਸ਼ੁਰੂਆਤ ਹਾਰ ਨਾਲ ਕਰਨ ਵਾਲੀ ਗੁਜਰਾਤ ਟਾਈਟਨਜ਼ ਨੇ ਪਿਛਲੇ ਲਗਾਤਾਰ ਚਾਰ ਮੈਚ ਜਿੱਤੇ ਹਨ। ਇਹ ਟੀਮ ਇਸ ਸਮੇਂ 8 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਗੁਜਰਾਤ ਨੂੰ ਆਉਣ ਵਾਲੇ ਮੈਚਾਂ ਵਿੱਚ ਸਟਾਰ ਆਲਰਾਊਂਡਰ ਗਲੇਨ ਫਿਲਿਪਸ (Glenn Phillips) ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ। ਇਸ ਮਾਮਲੇ ਨੂੰ ਲੈ ਕੇ ਟੀਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ “ਗੁਜਰਾਤ ਟਾਈਟਨਜ਼ ਗਲੇਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈ।”
ਗਲੇਨ ਫਿਲਿਪਸ (Glenn Phillips) ਨੂੰ ਇਹ ਸੱਟ ਸਨਰਾਈਜ਼ਰਜ਼ ਹੈਦਰਾਬਾਦ ਦੀ ਪਾਰੀ ਦੇ ਪਾਵਰਪਲੇ ਦੇ ਆਖਰੀ ਓਵਰ ਵਿੱਚ ਲੱਗੀ। ਗਲੇਨ ਫਿਲਿਪਸ (Glenn Phillips) ਬਦਲਵੇਂ ਫੀਲਡਰ ਵਜੋਂ ਪੁਆਇੰਟ ਕਵਰ ਕਰ ਰਹੇ ਸਨ। ਉਹ ਈਸ਼ਾਨ ਕਿਸ਼ਨ ਦੇ ਸ਼ਾਟ ਪਿੱਛੇ ਭੱਜੇ ਅਤੇ ਗੇਂਦ ਨੂੰ ਵਾਪਸ ਕਰਦੇ ਸਮੇਂ, ਉਨ੍ਹਾਂ ਦੇ Groin ਏਰੀਆ ਵਿੱਚ ਖਿੱਚ ਪੈ ਗਈ ਅਤੇ ਉਹ ਤੁਰੰਤ ਜ਼ਮੀਨ ‘ਤੇ ਡਿੱਗ ਪਏ। ਉਹ ਬਹੁਤ ਦਰਦ ਵਿੱਚ ਲੱਗ ਰਹੇ ਸੀ ਅਤੇ ਟੀਮ ਦਾ ਫਿਜ਼ੀਓ ਉਨ੍ਹਾਂ ਨੂੰ ਦੇਖਣ ਲਈ ਤੁਰੰਤ ਅੰਦਰ ਆਇਆ। ਲੰਬੇ ਬ੍ਰੇਕ ਤੋਂ ਬਾਅਦ, ਫਿਲਿਪਸ ਨੂੰ ਇੱਕ ਸਾਥੀ ਖਿਡਾਰੀ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਲਿਜਾਇਆ ਗਿਆ।
ਗੁਜਰਾਤ ਟਾਈਟਨਜ਼ ਨੇ ਪਿਛਲੇ ਸਾਲ ਹੋਈ ਮੈਗਾ ਨਿਲਾਮੀ ਵਿੱਚ ਨਿਊਜ਼ੀਲੈਂਡ ਦੇ ਇਸ ਆਲਰਾਊਂਡਰ ਨੂੰ ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ‘ਤੇ ਖਰੀਦਿਆ ਸੀ। ਸੱਟ ਕਾਰਨ, ਉਹ ਆਈਪੀਐਲ 2025 ਵਿੱਚ ਕੋਈ ਮੈਚ ਨਹੀਂ ਖੇਡ ਸਕੇਗਾ। ਇਸ ਸਮੇਂ, ਇਹ ਸਪੱਸ਼ਟ ਨਹੀਂ ਹੈ ਕਿ ਗੁਜਰਾਤ ਟਾਈਟਨਜ਼ ਫਿਲਿਪਸ ਦੀ ਜਗ੍ਹਾ ਕਿਸ ਨੂੰ ਲਿਆਏਗਾ। ਆਈਪੀਐਲ 2022 ਚੈਂਪੀਅਨ ਗੁਜਰਾਤ ਟਾਈਟਨਜ਼ ਪਹਿਲਾਂ ਹੀ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਤੋਂ ਬਿਨਾਂ ਖੇਡ ਰਹੀ ਹੈ, ਜੋ ਨਿੱਜੀ ਕਾਰਨਾਂ ਕਰਕੇ ਦੱਖਣੀ ਅਫਰੀਕਾ ਵਾਪਸ ਚਲੇ ਗਏ ਹਨ।