ਕਪਤਾਨ ਨੇ ਦਿੱਤੀ ਕੁਰਬਾਨੀ… ਖੁਦ ਰਿਹਾ ਪਲੇਇੰਗ XI ਤੋਂ ਬਾਹਰ, ਆਪਣੀ ਦੀ ਜਗ੍ਹਾ 21 ਸਾਲਾ ਬੱਲੇਬਾਜ਼ ਨੂੰ ਉਤਾਰਿਆ

Pak vs Aus: ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਤੀਜੇ ਟੀ-20 ‘ਚ ਕੰਗਾਰੂਆਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਇਸ ਮੈਚ ਲਈ ਖੁਦ ਨੂੰ ਬਾਹਰ ਰੱਖਿਆ ਸੀ। ਉਨ੍ਹਾਂ ਦੀ ਜਗ੍ਹਾ ਨੌਜਵਾਨ ਖਿਡਾਰੀ ਨੂੰ ਮੌਕਾ ਦਿੱਤਾ। ਰਿਜ਼ਵਾਨ ਦੀ ਥਾਂ ਆਗਾ ਸਲਮਾਨ ਨੇ ਮੈਚ ਵਿੱਚ ਕਪਤਾਨੀ ਸੰਭਾਲੀ। ਪਾਕਿਸਤਾਨ ਇਹ ਮੈਚ ਹਾਰ ਗਿਆ ਸੀ। ਇਸ ਤੋਂ ਇਲਾਵਾ ਉਹ ਸੀਰੀਜ਼ ਵੀ ਹਾਰ ਗਿਆ।
ਮੁਹੰਮਦ ਰਿਜ਼ਵਾਨ ਨੇ ਪਲੇਇੰਗ ਇਲੈਵਨ ‘ਚ ਆਪਣੀ ਜਗ੍ਹਾ ਨੌਜਵਾਨ ਖਿਡਾਰੀ ਹਸੀਬੁੱਲਾ ਖਾਨ ਨੂੰ ਸ਼ਾਮਲ ਕੀਤਾ ਸੀ। ਪਰ ਇਸ ਮੈਚ ਵਿੱਚ ਹਸੀਬੁੱਲਾ ਖਾਨ ਦਾ ਬੱਲਾ ਕੰਮ ਨਹੀਂ ਕਰ ਸਕਿਆ। ਉਹ ਇੱਕ ਦੌੜ ਬਣਾ ਕੇ ਆਊਟ ਹੋ ਗਿਆ। ਜਦੋਂ ਮੁਹੰਮਦ ਰਿਜ਼ਵਾਨ ਤੋਂ ਹਸੀਬੁੱਲਾ ਖਾਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦਿਲ ਨੂੰ ਛੂਹ ਲੈਣ ਵਾਲਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭਵਿੱਖ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਨੂੰ ਮੌਕੇ ਦੇਣੇ ਜ਼ਰੂਰੀ ਹਨ।
ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਇੱਕ ਕਪਤਾਨ ਅਤੇ ਇੱਕ ਨੇਤਾ ਦੇ ਰੂਪ ਵਿੱਚ ਮੈਂ ਮੰਨਦਾ ਹਾਂ ਕਿ ਇੱਕ ਮਿਸਾਲ ਕਾਇਮ ਕਰਨਾ ਅਤੇ ਆਪਣੇ ਆਪ ਨੂੰ ਕੁਰਬਾਨ ਕਰਨਾ ਮੇਰਾ ਫਰਜ਼ ਹੈ। ਹਸੀਬੁੱਲਾ ਨੂੰ ਮੌਕਾ ਨਹੀਂ ਮਿਲ ਰਿਹਾ ਸੀ, ਇਸ ਲਈ ਪਾਕਿਸਤਾਨ ਕ੍ਰਿਕਟ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਉਸ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ।
ਪਾਕਿਸਤਾਨ ਦਾ ਕਲੀਨ ਸਵੀਪ
ਪਾਕਿਸਤਾਨ ਨੂੰ ਆਸਟ੍ਰੇਲੀਆ ਖਿਲਾਫ ਤਿੰਨੋਂ ਟੀ-20 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟ੍ਰੇਲੀਆ ਨੇ ਪਹਿਲਾ ਟੀ-20 29 ਦੌੜਾਂ ਨਾਲ ਜਿੱਤਿਆ ਸੀ। ਆਸਟਰੇਲੀਆ ਨੇ ਦੂਜਾ ਟੀ-20 ਵੀ 13 ਦੌੜਾਂ ਨਾਲ ਜਿੱਤ ਲਿਆ। ਹੋਬਾਰਟ ‘ਚ ਖੇਡੇ ਗਏ ਤੀਜੇ ਟੀ-20 ਮੈਚ ‘ਚ ਆਸਟ੍ਰੇਲੀਆ ਦੀ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ ਸੀ।
- First Published :