ਇੱਕੋ ਘਰ ‘ਚ ਵਿਆਹੀਆਂ ਦੋ ਭੈਣਾਂ, ਇਕ ਦੀ ਲਾਸ਼ ਮਿਲੀ ਤੇ ਦੂਜੀ ਬੇਹੋਸ਼, ਸਹੁਰਾ ਪਰਿਵਾਰ ‘ਤੇ ਗੰਭੀਰ ਦੋਸ਼

ਹਰਿਆਣਾ ਦੇ ਕਰਨਾਲ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੀ ਮੌਤ ਤੋਂ ਬਾਅਦ ਇੱਥੇ ਹੰਗਾਮਾ ਮਚ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇੱਕੋ ਘਰ ਵਿੱਚ ਦੋ ਭੈਣਾਂ ਦਾ ਵਿਆਹ ਹੋਇਆ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਦੋਂਕਿ ਦੂਜੀ ਭੈਣ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕ ਲੜਕੀ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਦੋਵੇਂ ਧੀਆਂ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਝਗੜਾ ਹੁੰਦਾ ਰਹਿੰਦਾ ਸੀ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਥਾਣਾ ਘਰੌਂਡਾ ਦੀ ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵਿਆਹੁਤਾ ਔਰਤ ਨੇ ਖੁਦ ਛੱਤ ਤੋਂ ਛਾਲ ਮਾਰ ਦਿੱਤੀ ਸੀ ਅਤੇ ਉਸ ਦੀ ਦੂਜੀ ਭੈਣ ਲਾਸ਼ ਦੇਖ ਕੇ ਬੇਹੋਸ਼ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਠੀਕ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸੰਤੋਸ਼ ਨੇ ਦੱਸਿਆ ਕਿ ਦੋਵੇਂ ਉਸ ਦੀਆਂ ਪੋਤੀਆਂ ਹਨ; ਇੱਕ ਦਾ ਨਾਮ ਰਾਧਾ ਅਤੇ ਦੂਜੀ ਦਾ ਨਾਮ ਰਜਨੀ। ਦੋਵਾਂ ਦਾ ਵਿਆਹ ਕਰੀਬ 2 ਸਾਲ ਪਹਿਲਾਂ ਕਰਨਾਲ ਦੇ ਫਰੀਦਪੁਰ ਪਿੰਡ ‘ਚ ਹੋਇਆ ਸੀ।
ਵਿਆਹ ਤੋਂ ਬਾਅਦ ਹੀ ਕਾਰ ਦੀ ਮੰਗ ਸ਼ੁਰੂ ਹੋ ਗਈ। ਸਹੁਰੇ ਉਨ੍ਹਾਂ ਨੂੰ ਕੁੱਟਦੇ ਸਨ। ਇਸ ਬਾਰੇ ਉਨ੍ਹਾਂ ਨੂੰ ਕਈ ਵਾਰ ਪੰਚਾਇਤ ਵਿੱਚ ਸਮਝਾਇਆ ਜਾ ਚੁੱਕਾ ਹੈ। ਇੰਨਾ ਹੀ ਨਹੀਂ 20 ਦਿਨ ਪਹਿਲਾਂ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ’ਤੇ ਮੁਲਜ਼ਮਾਂ ਨੇ ਮੁਆਫ਼ੀ ਮੰਗ ਕੇ ਸਮਝੌਤਾ ਕਰ ਲਿਆ; ਉਹ ਉਸ ਨੂੰ ਘਰ ਲੈ ਗਏ ਅਤੇ ਫਿਰ ਉਹੀ ਤਸ਼ੱਦਦ ਸ਼ੁਰੂ ਕਰ ਦਿੱਤਾ।
ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬੀਤੀ ਰਾਤ ਰਾਧਾ ਨੂੰ ਘਰ ਦੀ ਤੀਜੀ ਮੰਜ਼ਿਲ ਤੋਂ ਸੁੱਟ ਕੇ ਮਾਰਿਆ ਗਿਆ, ਜਦਕਿ ਰਜਨੀ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਗਈ। ਉਹ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਦਾ ਇਹ ਵੀ ਇਲਜ਼ਾਮ ਹੈ ਕਿ ਰਾਧਾ ਨੂੰ ਪਹਿਲਾਂ ਮਾਰਿਆ ਗਿਆ ਅਤੇ ਫਿਰ ਛੱਤ ਤੋਂ ਸੁੱਟ ਦਿੱਤਾ ਗਿਆ ਤਾਂ ਜੋ ਹਾਦਸ ਦਿਖਾਇਆ ਜਾ ਸਕੇ। ਦੂਜੀ ਧੀ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਗਈ ਤਾਂ ਜੋ ਉਹ ਕਿਸੇ ਨੂੰ ਕੁਝ ਨਾ ਦੱਸ ਸਕੇ। ਦੱਸ ਦਈਏ ਕਿ ਮ੍ਰਿਤਕ ਰਾਧਾ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲੇ ਦੇ ਪਿੰਡ ਪਟਵਾਰੀ ਦੀ ਰਹਿਣ ਵਾਲੀ ਸੀ, ਜਿਸ ਦਾ ਵਿਆਹ ਕਰੀਬ 2 ਸਾਲ ਪਹਿਲਾਂ ਪਿੰਡ ਫਰੀਦਪੁਰ ‘ਚ ਹੋਇਆ ਸੀ ਅਤੇ ਉਸ ਦਾ ਇਕ ਚਾਰ ਮਹੀਨੇ ਦਾ ਬੱਚਾ ਹੈ।
- First Published :