ਨਾਮੀ ਅਦਾਕਾਰਾ ਨੇ ਧੀ ‘ਤੇ ਦਰਜ ਕਰਵਾਇਆ 50 ਕਰੋੜ ਦਾ ਮਾਣਹਾਨੀ ਦਾ ਕੇਸ, ਇਹ ਬਣੀ ਵਜ੍ਹਾ

‘ਅਨੁਪਮਾ’ ਫੇਮ ਰੂਪਾਲੀ ਗਾਂਗੁਲੀ ਨੇ ਆਪਣੀ ਸੌਤੇਲੀ ਬੇਟੀ ਈਸ਼ਾ ਵਰਮਾ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਈਸ਼ਾ ਨੇ ਰੂਪਾਲੀ ‘ਤੇ ਉਸਦੇ ਮਾਤਾ-ਪਿਤਾ ਦਾ ਵਿਆਹ ਤੋੜਨ ਦਾ ਦੋਸ਼ ਲਗਾਇਆ ਹੈ। ਈਸ਼ਾ ਜੋ ਕਿ ਰੁਪਾਲੀ ਦੇ ਪਤੀ ਅਸ਼ਵਿਨ ਵਰਮਾ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਦੀ ਬੇਟੀ ਹੈ। ਈਸ਼ਾ ਨੇ ਦੋਸ਼ ਲਾਇਆ ਕਿ ਰੁਪਾਲੀ ਨੇ ਉਸ ਨੂੰ ਅਤੇ ਉਸ ਦੀ ਮਾਂ ਦੋਵਾਂ ਨੂੰ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਤੌਰ ‘ਤੇ ਤਸੀਹੇ ਦਿੱਤੇ। ਇਨ੍ਹਾਂ ਸਾਰੇ ਦੋਸ਼ਾਂ ‘ਤੇ ਰੁਪਾਲੀ ਪਹਿਲਾਂ ਤਾਂ ਚੁੱਪ ਰਹੀ। ਉਸ ਦੇ ਪਤੀ ਅਸ਼ਵਿਨ ਨੇ ਇਕ ਬਿਆਨ ਜਾਰੀ ਕਰਕੇ ਸਫਾਈ ਦਿੱਤੀ। ਹੁਣ ਰੁਪਾਲੀ ਨੇ ਆਪਣੀ ਚੁੱਪ ਤੋੜ ਦਿੱਤੀ ਹੈ।
ਰੂਪਾਲੀ ਗਾਂਗੁਲੀ ਨੇ ਈਸ਼ਾ ਵਰਮਾ ਦੇ ਦੋਸ਼ਾਂ ਦਾ ਸਿੱਧਾ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਰੁਪਾਲੀ ਨੇ ਆਪਣੀ ਕਾਨੂੰਨੀ ਸਲਾਹਕਾਰ ਮਸ਼ਹੂਰ ਵਕੀਲ ਸਨਾ ਰਈਸ ਖਾਨ ਦੀ ਮਦਦ ਨਾਲ 11 ਨਵੰਬਰ ਨੂੰ ਕੇਸ ਦਾਇਰ ਕੀਤਾ ਹੈ। ਸਨਾ ‘ਬਿੱਗ ਬੌਸ 17’ ਦੀ ਪ੍ਰਤੀਯੋਗੀ ਵੀ ਰਹਿ ਚੁੱਕੀ ਹੈ। ਮਾਮਲੇ ‘ਚ 50 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਈਸ਼ਾ ਦੇ ਦਾਅਵਿਆਂ ਨੇ ਗਾਂਗੁਲੀ ਦੀ ਨਿੱਜੀ ਅਤੇ ਪੇਸ਼ੇਵਰ ਸਾਖ ਨੂੰ ਗਲਤ ਤਰੀਕੇ ਨਾਲ ਢਾਹ ਲਾਈ ਹੈ।
ਸਨਾ ਰਈਸ ਖਾਨ ਦੀ ਕਾਨੂੰਨੀ ਟੀਮ ਦੇ ਅਨੁਸਾਰ, ਰੂਪਾਲੀ ਨੇ ਇਹ ਕਾਰਵਾਈ ਉਦੋਂ ਕਰਨ ਦਾ ਫੈਸਲਾ ਕੀਤਾ ਜਦੋਂ ਈਸ਼ਾ ਨੇ ਉਨ੍ਹਾਂ ਦੇ 11 ਸਾਲ ਦੇ ਬੇਟੇ ‘ਤੇ ਟਿੱਪਣੀ ਕੀਤੀ। ਰੁਪਾਲੀ ਇਹ ਬਰਦਾਸ਼ਤ ਨਹੀਂ ਕਰ ਸਕੀ।
- First Published :