ਦੀਵਾਲੀ ‘ਤੇ ਸ਼ੌਂਕਣ ਬਣ ਗਈ ਹੈਵਾਨ, ਚਾਕੂ ਮਾਰ-ਮਾਰ ਖੂਨੋਂ ਖੂਨ ਕਰਤੀ ਪਤੀ ਦੀ ਪਹਿਲੀ ਪਤਨੀ , ਵੀਡੀਓ ਵੇਖ ਖੜ੍ਹੇ ਹੋਏ ਰੌਂਗਟੇ…

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੀਵਾਲੀ ਵਾਲੇ ਦਿਨ ਇੱਕ ਸ਼ੌਂਕਣ ਨੇ ਇੱਕ ਵਿਅਕਤੀ ਦੀ ਪਹਿਲੀ ਪਤਨੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਔਰਤ ਨੇ ਦੂਜੀ ਔਰਤ ਦੇ ਗਲੇ ‘ਤੇ ਚਾਕੂਆਂ ਨਾਲ ਦਰਜਨਾਂ ਵਾਰ ਵਾਰ ਕੀਤੇ। ਇਸ ਕਾਰਨ ਔਰਤ ਦੀ ਹਾਲਤ ਵਿਗੜ ਗਈ। ਉਸਦਾ ਚਿਹਰਾ ਖੂਨ ਨਾਲ ਲਾਲ ਹੋ ਗਿਆ।
ਘਟਨਾ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸ਼ੌਂਕਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਜਾਣਕਾਰੀ ਮੁਤਾਬਕ ਦੀਵਾਲੀ ਮੌਕੇ ਸੋਹਾਗੀ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਨੌਰੀ ਇਲਾਕੇ ਦੇ ਪਿੰਡ ਚੌਰਾ ‘ਚ ਇਕ ਔਰਤ ਨੂੰ ਚਾਕੂ ਮਾਰ ਦਿੱਤਾ ਗਿਆ। ਉਸ ਦੀ ਹਾਲਤ ਖਰਾਬ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਕ ਹੀ ਪਤੀ ਦੀਆਂ ਦੋ ਪਤਨੀਆਂ ਵਿਚਾਲੇ ਝਗੜਾ ਚੱਲ ਰਿਹਾ ਸੀ।
ਇਸ ਦੌਰਾਨ ਦੂਜੀ ਔਰਤ ਨੇ ਨੌਜਵਾਨ ਦੀ ਪਹਿਲੀ ਪਤਨੀ ਨੂੰ ਚਾਕੂ ਮਾਰ ਦਿੱਤਾ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਨੂੰ ਵੀਡੀਓ ਵੀ ਦਿਖਾਈ। ਇਸ ਵੀਡੀਓ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ।
ਹਰ ਰੋਜ਼ ਹੁੰਦੀ ਸੀ ਲੜਾਈ…
ਦੱਸਿਆ ਜਾਂਦਾ ਹੈ ਕਿ ਰਾਮਬਾਬੂ ਵਰਮਾ ਸੋਨੌਰੀ ਇਲਾਕੇ ਦੇ ਚੌਰਾ ਪਿੰਡ ਦਾ ਰਹਿਣ ਵਾਲਾ ਹੈ।ਉਸਦੀ ਪਹਿਲੀ ਪਤਨੀ ਮਾਨਸੀ ਨਾਲ ਵਿਆਹ ਕਰਨ ਤੋਂ ਬਾਅਦ ਰਾਮਬਾਬੂ ਦਾ ਇਕ ਹੋਰ ਔਰਤ ਨਾਲ ਵੀ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਸ ਦੇ ਘਰ ਦੋਵਾਂ ਔਰਤਾਂ ਵਿਚਾਲੇ ਝਗੜਾ ਹੋ ਗਿਆ। ਦੋਵਾਂ ਵਿਚਕਾਰ ਨਿੱਤ ਦਿਨ ਗੰਭੀਰ ਲੜਾਈਆਂ ਹੋਣ ਲੱਗ ਪਈਆਂ।
ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਦੋਵਾਂ ਪਤਨੀਆਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਵਿਚਕਾਰ ਸੁਲ੍ਹਾ ਨਹੀਂ ਹੋ ਸਕੀ। ਦੀਵਾਲੀ ਵਾਲੇ ਦਿਨ ਵੀ ਸੌਂਕਣ ਨੇ ਮਾਨਸੀ ਨਾਲ ਝਗੜਾ ਸ਼ੁਰੂ ਕਰ ਦਿੱਤਾ ਸੀ। ਦੋਵਾਂ ਵਿਚਾਲੇ ਲੜਾਈ ਇੰਨੀ ਵਧ ਗਈ ਕਿ ਸੌਂਕਣ ਨੇ ਮਾਨਸੀ ਨੂੰ ਦੇ ਗਲੇ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।