occasion of Diwali Ram Bharat fraternal union Minister Soandh explained importance of festival hdb – News18 ਪੰਜਾਬੀ

ਖੰਨਾ ਦੇ ਦੇਵੀ ਦਵਾਲਾ ਮੰਦਿਰ ਦੇ ਵਿੱਚ ਦੀਵਾਲੀ ਮੌਕੇ ਭਰਤ ਮਿਲਾਪ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕੀਤੀ। ਇਸ ਮੌਕੇ ਜਿੱਥੇ ਭਾਰਤ ਮਿਲਾਪ ਦੀ ਸੁੰਦਰ ਝਾਂਕੀ ਦੇਖ ਕੇ ਦਰਸ਼ਨਾਂ ਦੇ ਮਨ ਭਾਵੁਕ ਹੋ ਗਏ। ਉੱਥੇ ਹੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੀ ਅੱਜ ਦੀ ਪੀੜੀ ਨੂੰ ਅਪੀਲ ਕੀਤੀ। ਕਿ ਭਾਰਤ ਵਰਗੇ ਭਰਾਵਾਂ ਤੋਂ ਸਿੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ:
ਦੀਵਾਲੀ ਮੌਕੇ 2 ਸਾਲ ਦਾ ਬੱਚਾ ਰੁਸ਼ਨਾ ਗਿਆ 4 ਜ਼ਿੰਦਗੀਆਂ… ਮੌਤ ਤੋਂ ਪਹਿਲਾਂ ਪਰਿਵਾਰ ਨੇ ਕੀਤੇ ਅੰਗਦਾਨ
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਖੰਨਾ ਦੇ ਵਿੱਚ ਭਰਤ ਮਿਲਾਪ ਦੇ ਆਯੋਜਨ ਦੇ ਦੌਰਾਨ ਪਹੁੰਚੇ ਸੀ। ਇਸ ਮੌਕੇ ਉਨਾਂ ਨੇ ਦੀਵਾਲੀ ਦੇ ਦਿਨ ਦਾ ਇਤਿਹਾਸ ਦੱਸਦੇ ਹੋਏ ਕਿਹਾ ਕਿ ਦੀਵਾਲੀ ਦੇ ਦਿਨ ਹੀ ਪ੍ਰਭੂ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਪਰਤੇ ਸਨ। ਖੁਸ਼ੀ ਦੇ ਵਿੱਚ ਪੂਰੇ ਭਾਰਤ ਚ ਲੋਕਾਂ ਦੇ ਵੱਲੋਂ ਘਿਓ ਦੇ ਦੀਵੇ ਬਾਲੇ ਗਏ ਸਨ।
ਭਰਤ ਵਰਗੇ ਭਰਾਵਾਂ ਨੇ ਜਦੋਂ ਜੱਫੀ ਪਾ ਕੇ ਸ੍ਰੀ ਰਾਮ ਚੰਦਰ ਜੀ ਦਾ ਸਵਾਗਤ ਕੀਤਾ ਤਾਂ ਸਮੇਂ ਸਾਰੇ ਹੀ ਭਾਵੁਕ ਹੋ ਗਏ ਸਨ। ਕਿਉਂਕਿ ਉਨਾਂ ਨੇ 14 ਸਾਲ ਤੱਕ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਉਡੀਕ ਕੀਤੀ ਤੇ ਉਹਨਾਂ ਦੀ ਜੋ ਖੜਾਵਾਂ ਸਨ ਉਸਦੀ ਪੂਜਾ ਕੀਤੀ ਹੈ।
ਦੱਸ ਦਈਏ ਕੀ ਪੂਰੇ ਭਾਰਤ ਦੇ ਵਿੱਚ ਦੀਵਾਲੀ ਦਾ ਤਿਉਹਾਰ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਬਜਾਰਾਂ ਦੇ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।