Panchayats united against police Youth sitting abroad accused of putting illegal FIRs hdb – News18 ਪੰਜਾਬੀ

ਤਾਜ਼ਾ ਮਾਮਲਾ ਤਰਨਤਾਰਨ ਦੇ ਝਬਾਲ ਤੋਂ ਆਇਆ ਸਾਹਮਣੇ ਆਇਆ ਹੈ। ਇਸ ਦੌਰਾਨ ਪਿੰਡ ਮੀਆਂਪੁਰ ਦੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਮ੍ਰਿਤਪਾਲ ਸਿੰਘ ਬਾਠ ਦੇ ਪਿਤਾ ਸਤਨਾਮ ਸਿੰਘ ਵੱਲੋਂ ਹਲਕੇ ਦੀਆਂ ਨਵੀਆਂ ਚੁਣੀਆ ਗਈਆ 50 ਦੇ ਕਰੀਬ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਕਰਵਾਚੌਥ ਮੌਕੇ ਸੁਹਾਗਣਾਂ ਦਾ ਅਲੱਗ ਹੀ ਜਲਵਾ… ਵੇਖੋ, ਕਿਵੇਂ ਸਟੇਜ ’ਤੇ ਬਿਖ਼ੇਰਿਆ ਖੂਬਸੂਰਤੀ ਦਾ ਰੰਗ
ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਵਾਹਿਗੁਰੂ ਦਾ ਕੀਤਾ ਗਿਆ ਸ਼ੁਕਰਾਨਾ ਅਤੇ ਅਰਦਾਸ ਬੇਨਤੀ ਕੀਤੀ ਗਈ। ਗੋਰਤਲਬ ਹੈ ਕਿ ਵਿਦੇਸ਼ ਬੈਠੇ ਅਮ੍ਰਿਤਪਾਲ ਸਿੰਘ ਬਾਠ ਤੇ 14 ਜਨਵਰੀ ਨੂੰ ਅੱਡਾ ਝਬਾਲ ਦੇ ਸਰਪੰਚ ਦਾ ਕੱਤਲ ਕਰਨ ਸਮੇਤ ਵੱਖ ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ਼ ਹੋਏ।
ਅਮ੍ਰਿਤਪਾਲ ਬਾਠ ਦੇ ਪਿਤਾ ਸਤਨਾਮ ਸਿੰਘ ਬਾਠ ਨੇ ਕਿਹਾ ਕਿ ਉਨ੍ਹਾਂ ਦੇ ਮੁੰਡੇ ਨੂੰ ਪੁਲਿਸ ਨੇ ਗੈਂਗਸਟਰ ਬਣਾਇਆ ਹੈ। ਸਾਡੇ ਮੁੰਡੇ ਦਾ ਕਿਸੇ ਵੀ ਤਰ੍ਹਾਂ ਦੀਆਂ ਕਿਸੇ ਵੀ ਅਪਰਾਧਿਕ ਵਾਰਦਾਤਾਂ ਨਾਲ ਕੋਈ ਸਬੰਧ ਨਹੀਂ ਹੈ। ਮੇਰੇ ਮੁੰਡੇ ਤੇ ਕਈ ਅਪਰਾਧਿਕ ਮਾਮਲੇ ਪੁਲਿਸ ਨੇ ਹੀ ਦਰਜ ਕੀਤੇ ਹਨ ਜਿਸ ਦਾ ਪਤਾ ਵੀ ਕਈ ਵਾਰ ਬਾਅਦ ਚੋਂ ਲਗਦਾ ਸੀ।
ਇਸ ਮੌਕੇ ਨਵੇਂ ਬਣੇ ਸਰਪੰਚ ਅਤੇ ਪੰਚਾਂ ਨੇ ਅਮ੍ਰਿਤਪਾਲ ਬਾਠ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਪੁਲਿਸ ਵੱਲੋਂ ਉਸ ਉਪਰ ਨਜਾਇਜ਼ ਪਰਚੇ ਦਰਜ ਕਰਕੇ ਉਸਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਗੈਂਗਸਟਰ ਬਣਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਈ ਲੰਬੇ ਸਮੇਂ ਤੋਂ ਇਸ ਬਾਠ ਪਰਿਵਾਰ ਦੇ ਨਾਲ ਅਸੀਂ ਸਾਰੇ ਹੀ ਪਰਿਵਾਰ ਜੁੜੇ ਹੋਏ ਹਾਂ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ। ਕਈ ਭਲਾਈ ਦੇ ਕੰਮਾਂ ਦੇ ਵਿੱਚ ਵੀ ਇਸ ਬਾਠ ਪਰਿਵਾਰ ਨੇ ਯੋਗਦਾਨ ਪਾਇਆ ਹੈ। ਅੱਜ ਵੀ ਪਿੰਡ ਮੀਆਂਪੁਰ ਵਿਖੇ ਸਮਾਗਮ ਦੌਰਾਨ ਸਾਰੇ ਹੀ ਨਵੇਂ ਚੁਣੇ ਸਰਪੰਚਾਂ ਨੂੰ ਸਮਾਨਿਤ ਕੀਤਾ ਗਿਆ ਅਤੇ ਮਾਨ ਬਖਸ਼ਿਆ ਗਿਆ ਹੈ। ਨਵੇ ਚੁਣੇ ਗਏ ਸਰਪੰਚਾਂ ਨੇ ਕਿਹਾ ਅਸੀਂ ਡੱਟ ਕੇ ਅੰਮ੍ਰਿਤਪਾਲ ਸਿੰਘ ਬਾਠ ਅਤੇ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।