ਅੱਜ ਖੇਡਿਆ ਜਾਵੇਗਾ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ T-20 ਮੈਚ, ਚਾਰ ਮੈਚਾਂ ਦੀ ਹੈ ਸੀਰੀਜ਼, ਪੜ੍ਹੋ ਟੀਮ ਇੰਡੀਆ ਦੀ ਲਿਸਟ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਯਾਨੀ ਸ਼ੁੱਕਰਵਾਰ 8 ਨਵੰਬਰ ਨੂੰ ਖੇਡਿਆ ਜਾਵੇਗਾ। ਮੈਚ ਰਾਤ 8.30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਰਾਤ 8 ਵਜੇ ਹੋਵੇਗਾ। ਕਪਤਾਨ ਸੂਰਿਆਕੁਮਾਰ ਯਾਦਵ ਲਈ ਸੀਰੀਜ਼ ਦੇ ਪਹਿਲੇ ਮੈਚ ‘ਚ ਪਲੇਇੰਗ ਇਲੈਵਨ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ। ਇਸ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਪਹਿਲੇ ਟੀ-20 ‘ਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਕਿਵੇਂ ਹੋ ਸਕਦੀ ਹੈ।
ਟੀਮ ਇੰਡੀਆ ਲਈ ਦੱਖਣੀ ਅਫਰੀਕਾ ਖਿਲਾਫ ਪਹਿਲੇ ਮੈਚ ‘ਚ ਦੋ ਤੇਜ਼ ਗੇਂਦਬਾਜ਼ਾਂ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਯਸ਼ ਦਿਆਲ ਅਤੇ ਵਿਜੇ ਕੁਮਾਰ ਵੈਸਾਖ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤ ਲਈ ਡੈਬਿਊ ਕੈਪ ਪਹਿਨ ਸਕਦੇ ਹਨ।
ਟੀਮ ਇੰਡੀਆ ਦੀ ਪਲੇਇੰਗ ਇਲੈਵਨ
ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੂੰ ਮੈਚ ਦੀ ਸ਼ੁਰੂਆਤ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਸੰਜੂ ਸੈਮਸਨ ਬੰਗਲਾਦੇਸ਼ ਦੇ ਖਿਲਾਫ ਖੇਡੀ ਗਈ ਟੀ-20 ਸੀਰੀਜ਼ ‘ਚ ਵੀ ਓਪਨਿੰਗ ਕਰਦੇ ਨਜ਼ਰ ਆਏ ਸਨ, ਜਿੱਥੇ ਉਨ੍ਹਾਂ ਨੇ ਸੈਂਕੜਾ ਲਗਾਇਆ ਸੀ।
ਫਿਰ ਅੱਗੇ ਵਧਦੇ ਹੋਏ ਕਪਤਾਨ ਸੂਰਿਆਕੁਮਾਰ ਯਾਦਵ ਤੀਜੇ ਨੰਬਰ ‘ਤੇ ਨਜ਼ਰ ਆ ਸਕਦੇ ਹਨ। ਇਸ ਤੋਂ ਬਾਅਦ ਨੰਬਰ ਚਾਰ ਦੀ ਜ਼ਿੰਮੇਵਾਰੀ ਤਿਲਕ ਵਰਮਾ ਨੂੰ ਸੌਂਪੀ ਜਾ ਸਕਦੀ ਹੈ। ਫਿਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਪੰਜਵੇਂ ਨੰਬਰ ‘ਤੇ ਦੇਖਿਆ ਜਾ ਸਕਦਾ ਹੈ। ਹਾਰਦਿਕ ਤੋਂ ਇਲਾਵਾ ਟੀਮ ਕੋਲ ਅਕਸ਼ਰ ਪਟੇਲ ਦੇ ਰੂਪ ‘ਚ ਆਲਰਾਊਂਡਰ ਦਾ ਵਿਕਲਪ ਵੀ ਹੈ। ਹਾਲਾਂਕਿ ਹਾਰਦਿਕ ਨੂੰ ਜ਼ਿਆਦਾ ਤਰਜੀਹ ਦਿੱਤੇ ਜਾਣ ਦੀ ਉਮੀਦ ਹੈ।
ਫਿਰ ਛੇਵੇਂ ਨੰਬਰ ‘ਤੇ ਜਿਤੇਸ਼ ਸ਼ਰਮਾ ਅਤੇ ਸੱਤਵੇਂ ਨੰਬਰ ‘ਤੇ ਰਿੰਕੂ ਸਿੰਘ ਫਿਨਸ਼ਰ ਦੇ ਤੌਰ ‘ਤੇ ਦਿਖਾਈ ਦੇ ਸਕਦੇ ਹਨ। ਇਸ ਤੋਂ ਬਾਅਦ ਅੱਠਵੇਂ ਨੰਬਰ ‘ਤੇ ਰਵੀ ਬਿਸ਼ਨੋਈ ਨੂੰ ਮੁੱਖ ਸਪਿਨਰ ਵਜੋਂ ਦੇਖਿਆ ਜਾ ਸਕਦਾ ਹੈ।
ਇਸ ਤਰ੍ਹਾਂ ਦਾ ਹੋ ਸਕਦਾ ਹੈ ਗੇਂਦਬਾਜ਼ੀ ਵਿਭਾਗ
ਬਿਸ਼ਨੋਈ ਤੋਂ ਇਲਾਵਾ ਗੇਂਦਬਾਜ਼ੀ ਵਿਭਾਗ ‘ਚ ਤਿੰਨ ਤੇਜ਼ ਗੇਂਦਬਾਜ਼ਾਂ ਦੀ ਚੋਣ ਕੀਤੀ ਜਾ ਸਕਦੀ ਹੈ, ਜਿਨ੍ਹਾਂ ‘ਚ ਅਰਸ਼ਦੀਪ ਸਿੰਘ, ਯਸ਼ ਦਿਆਲ ਅਤੇ ਵਿਜੇ ਕੁਮਾਰ ਵੈਸ਼ਾਖ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਯਸ਼ ਅਤੇ ਵਿਜੇ ਅੱਜ ਆਪਣਾ ਅੰਤਰਰਾਸ਼ਟਰੀ ਡੈਬਿਊ ਕਰ ਸਕਦੇ ਹਨ।
ਟੀਮ ਇੰਡੀਆ ਦਾ ਸੰਭਾਵਿਤ ਪਲੇਇੰਗ ਇਲੈਵਨ
ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਜਿਤੇਸ਼ ਸ਼ਰਮਾ, ਰਿੰਕੂ ਸਿੰਘ, ਰਵੀ ਬਿਸ਼ਨੋਈ, ਅਰਸ਼ਦੀਪ ਖਾਨ, ਵਿਜੇ ਕੁਮਾਰ ਵੈਸਾਖ, ਯਸ਼ ਦਿਆਲ।