ਕਪਤਾਨ ਰੋਹਿਤ ਸ਼ਰਮਾ ਨੇ ਪਲੇਇੰਗ XI ‘ਚ ਕੀਤੇ ਵੱਡੇ ਬਦਲਾਅ, 3 ਖਿਡਾਰੀ ਹੋਏ ਬਾਹਰ, ਪੜ੍ਹੋ ਲਿਸਟ – News18 ਪੰਜਾਬੀ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਪੁਣੇ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੂੰ ਪਹਿਲੇ ਟੈਸਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਟੀਮ ਇੰਡੀਆ ਨੂੰ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਹੋਵੇਗਾ। ਦੂਜੇ ਟੈਸਟ ਵਿੱਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਟਾਮ ਲੈਥਮ (Tom Latham) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਨਿਊਜ਼ੀਲੈਂਡ ਦੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਮੈਟ ਹੈਨਰੀ (Matt Henry) ਦੀ ਜਗ੍ਹਾ ਮਿਸ਼ੇਲ ਸੈਂਟਨਰ (Mitchell Santner) ਆਏ ਹਨ। ਉੱਥੇ ਹੀ ਰੋਹਿਤ ਸ਼ਰਮਾ (Rohit Sharma) ਨੇ ਵੀ ਭਾਰਤੀ ਟੀਮ ‘ਚ 3 ਬਦਲਾਅ ਕੀਤੇ ਹਨ।
ਸਭ ਦੀਆਂ ਨਜ਼ਰਾਂ ਮੌਜੂਦਾ ਕਪਤਾਨ ਰੋਹਿਤ ਸ਼ਰਮਾ (Rohit Sharma) ਅਤੇ ਕੋਚ ਗੌਤਮ ਗੰਭੀਰ (Gautam Gambhir) ‘ਤੇ ਸਨ, ਜਿਨ੍ਹਾਂ ਨੇ ਇਹ ਫ਼ੈਸਲਾ ਕਰਨਾ ਸੀ ਕਿ ਸਰਫਰਾਜ਼ ਖਾਨ (Sarfraz Khan) ਨੂੰ ਮੌਕਾ ਦੇਣਾ ਹੈ ਜਾਂ ਸ਼ੁਭਮਨ ਗਿੱਲ (Shubman Gill) ਨੂੰ ਵਾਪਸ ਲਿਆਉਣਾ ਹੈ। ਸ਼ੁਭਮਨ ਗਿੱਲ (Shubman Gill) ਦੀ ਪਲੇਇੰਗ ਇਲੈਵਨ ਵਿੱਚ ਵਾਪਸੀ ਯਕੀਨੀ ਜਾਪਦੀ ਸੀ, ਪਰ ਸਵਾਲ ਇਹ ਬਣਿਆ ਹੋਇਆ ਸੀ ਕਿ ਕੀ ਉਸ ਲਈ ਜਗ੍ਹਾ ਬਣਾਉਣ ਲਈ ਕੇਐਲ ਰਾਹੁਲ ਜਾਂ ਸਰਫਰਾਜ਼ ਖਾਨ (Sarfraz Khan) ਨੂੰ ਹਟਾਇਆ ਜਾਵੇਗਾ।
ਪਰ ਹੁਣ ਰੋਹਿਤ ਸ਼ਰਮਾ ਨੇ ਟਾਸ ਹਾਰਨ ਤੋਂ ਬਾਅਦ ਕਿਹਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਟੈਸਟ ਮੈਚ ਖੇਡਦੇ ਹੋ ਤਾਂ ਪਹਿਲਾ ਸੈਸ਼ਨ ਸਾਡੇ ਪੱਖ ‘ਚ ਨਹੀਂ ਹੁੰਦਾ। ਪਰ ਅਸੀਂ ਦੂਜੀ ਪਾਰੀ ਵਿੱਚ ਚੰਗੀ ਬੱਲੇਬਾਜ਼ੀ ਕੀਤੀ। ਅਸੀਂ ਇਸ ਨੂੰ ਸਕਾਰਾਤਮਕ ਮੰਨਦੇ ਹਾਂ। ਜਦੋਂ ਤੁਸੀਂ ਪਿੱਛੇ ਹੁੰਦੇ ਹੋ ਤਾਂ ਤੁਸੀਂ ਹਮੇਸ਼ਾ ਟੈਸਟ ਮੈਚ ਵਿੱਚ ਵਾਪਸੀ ਕਰਨ ਦੇ ਤਰੀਕੇ ਲੱਭਣਾ ਚਾਹੁੰਦੇ ਹੋ। ਇਹੀ ਅਸੀਂ ਕੀਤਾ ਹੈ। ਪਿੱਚ ਥੋੜ੍ਹੀ ਸੁੱਕੀ ਹੈ। ਅਸੀਂ ਜਾਣਦੇ ਹਾਂ ਕਿ ਪਹਿਲੇ 10 ਓਵਰ ਕਿੰਨੇ ਮਹੱਤਵਪੂਰਨ ਹਨ। ਟੀਮ ‘ਚ ਤਿੰਨ ਬਦਲਾਅ ਕੀਤੇ ਗਏ ਹਨ। ਸਿਰਾਜ, ਕੇਐਲ ਅਤੇ ਕੁਲਦੀਪ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਆਕਾਸ਼ ਦੀਪ, ਵਾਸ਼ਿੰਗਟਨ ਅਤੇ ਗਿੱਲ ਆਏ ਹਨ।
ਭਾਰਤੀ ਟੀਮ ਦੇ ਪਲੇਇੰਗ ਇਲੈਵਨ: ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ, ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਆਰ ਅਸ਼ਵਿਨ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਆਕਾਸ਼ਦੀਪ।
ਨਿਊਜ਼ੀਲੈਂਡ ਦੀ ਪਲੇਇੰਗ ਇਲੈਵਨ: ਟਾਮ ਲੈਥਮ, ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ, ਗਲੇਨ ਫਿਲਿਪਸ, ਟਿਮ ਸਾਊਥੀ, ਮਿਸ਼ੇਲ ਸੈਂਟਨਰ, ਵਿਲੀਅਮ ਓ’ਰੂਰਕੇ, ਏਜਾਜ਼ ਪਟੇਲ।