Accurate and precise information about auspicious time of Deepavali know by an expert astrologer hdb – News18 ਪੰਜਾਬੀ

ਤਿਉਹਾਰਾਂ ਦੇ ਮੌਕੇ ਅਕਸਰ ਹੀ ਲੋਕਾਂ ’ਚ ਸ਼ੁਭ ਮਹੂਰਤ ਨੂੰ ਲੈਕੇ ਭਰਮ ਪੈਦਾ ਹੋ ਜਾਂਦਾ ਹੈ, ਜਿਸ ਕਾਰਨ ਉਹ ਤਿਉਹਾਰ ਨੂੰ ਮਨਾਉਣ ’ਚ ਸਹੀ ਮੌਕੇ ਬਾਰੇ ਜਾਣਨਾ ਚਾਹੁੰਦੇ ਹਨ। ਨਿਊਜ਼18 ਦੀ ਟੀਮ ਵਲੋਂ ਇਸ ਲਈ ਖਾਸਤੌਰ ’ਤੇ ਗ੍ਰਹਿ ਦਿਸ਼ਾ ਦੇ ਮਾਹਿਰ ਜੋਤਿਸ਼ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਜੋਤਿਸ਼ ਨੇ ਦੱਸਿਆ ਕਿ ਹਰ ਸਾਲ ਮਨਾਇਆ ਜਾਣ ਵਾਲਾ ਧਨਤਰੇਸ ਦਾ ਤਿਉਹਾਰ 29 ਅਕਤੂਬਰ ਨੂੰ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ:
ਕਰਵਾਚੌਥ ਮੌਕੇ ਬਜ਼ਾਰਾਂ ’ਚ ਲੱਗੀਆਂ ਰੌਣਕਾਂ… ਸੁਹਾਗਣਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਇਹ ਤਿਉਹਾਰ
ਇਸ ਤਿਉਹਾਰ ਮੌਕੇ ਲੋਕ ਨਵੇਂ ਬਰਤਨ, ਸੋਨੇ-ਚਾਂਦੀ ਦੇ ਗਹਿਣਿਆਂ ਦੀ ਖ਼ਰੀਦਦਾਰੀ ਕਰਦੇ ਹਨ। ਧਨਤੇਰਸ ਤੋਂ ਅਗਲੇ ਦਿਨ ਛੋਟੀ ਦੀਪਾਵਲੀ ਮਨਾਈ ਜਾਂਦੀ ਹੈ ਜੋ 30 ਅਕਤੂਬਰ ਦੀ ਹੈ। ਵੱਡੀ ਦੀਪਾਵਲੀ ਭਾਵ ਸਹਿ ਮਾਇਨੇ ’ਚ 1 ਅਕਤੂਬਰ ਨੂੰ ਮਨਾਈ ਜਾਵੇਗੀ। ਜਿਸ ਦਿਨ ਲੋਕ ਆਪਣੇ ਘਰਾਂ ਨੂੰ ਦੀਵਿਆਂ ਨਾਲ ਰੁਸ਼ਨਾਉਂਦੇ ਹਨ ਅਤੇ ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਦੇ ਹਨ।
ਦੀਪਾਵਲੀ ਦੇ ਤਿਉਹਾਰ ਮੌਕੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਖਾਸਤੌਰ ’ਤੇ ਛੁੱਟੀ ਲੈਕੇ ਦੂਰ-ਦੁਰਾਡਿਓ ਘਰਾਂ ਨੂੰ ਪਰਤਦੇ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :