ਸਾਰਾ ਗੁਰਪਾਲ ਨੂੰ ਮਿਲਿਆ ਧੋਖਾ, ਸ਼ਹਿਨਾਜ਼ ਗਿੱਲ ਬਾਰੇ ਸ਼ਰੇਆਮ ਕਹੀ ਇਹ ਗੱਲ

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਬੋਲਡ ਤਸਵੀਰਾਂ ਲਈ ਜਾਣੀ ਜਾਂਦੀ ਸਾਰਾ ਗੁਰਪਾਲ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਸੀ ਵਿਚਾਲੇ ਉਨ੍ਹਾਂ ਦੀ ਇੱਕ ਪੋਸਟ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਇਸ ਨਾਲ ਉਨ੍ਹਾਂ ਨੇ ਫੈਨਜ਼ ਤੋਂ ਰਾਏ ਵੀ ਮੰਗੀ।
ਦਰਅਸਲ ਅਦਾਕਾਰਾ ਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਹੈਲੋ ਪਰਿਵਾਰ…ਜਦੋਂ ਪੰਜਾਬੀ ਇੰਡਸਟਰੀ ਦਾ ਦੋਸਤ/ਪਰਿਵਾਰ ਵਰਗਾ ਮੈਂਬਰ ਮੈਨੂੰ ਧੋਖਾ ਦੇਵੇ ਅਤੇ ਬਦਨਾਮ ਕਰੇ ਤਾਂ ਮੈਂ ਕੀ ਕਰਾਂ? ਕਿਰਪਾ ਕਰਕੇ ਸੁਝਾਅ ਦਿਓ ਕਿ ਮੈਂ ਉਸ ‘ਤੇ ਕੀ ਕਾਰਵਾਈ ਕਰਾਂ।”
ਇਸ ਤੋਂ ਬਾਅਦ ਸਾਰਾ ਨੇ ਇਕ ਹੋਰ ਸਟੋਰੀ ਸਾਂਝੀ ਕੀਤੀ, ਜਿਸ ‘ਚ ਉਸ ਨੇ ਸ਼ਹਿਨਾਜ਼ ਗਿੱਲ ਨੂੰ ਟੈਗ ਕੀਤਾ ਹੈ। ਇਸ ਸਟੋਰੀ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ, “ਤੁਸੀਂ ਇੰਡਸਟਰੀ ਬਾਰੇ ਸਹੀ ਸੀ। ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਪੰਜਾਬੀ ਇੰਡਸਟਰੀ ਬਾਰੇ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ ਸਨ।
.
ਪੰਜਾਬੀ ਇੰਡਸਟਰੀ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ
ਦੱਸ ਦੇਈਏ ਕਿ ਟਾਈਮਜ਼ ਨਾਓ ਨਾਲ ਇੱਕ ਇੰਟਰਵਿਊ ਵਿੱਚ, ਸਾਰਾ ਗੁਰਪਾਲ ਨੇ ਪੰਜਾਬੀ ਫਿਲਮ ਇੰਡਸਟਰੀ ਦਾ ਪਰਦਾਫਾਸ਼ ਕੀਤਾ ਅਤੇ ਇੱਕ ਨਿਰਦੇਸ਼ਕ ਦੇ ਨਾਲ ਆਪਣੇ ਖਰਾਬ ਅਨੁਭਵ ਬਾਰੇ ਵੀ ਖੁਲਾਸਾ ਕੀਤਾ ਸੀ। ਸਾਰਾ ਗੁਰਪਾਲ ਨੇ ਕਿਹਾ ‘ਮੈਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਦੇ ਸੱਭਿਆਚਾਰ ਤੋਂ ਬਹੁਤ ਨਿਰਾਸ਼ ਅਤੇ ਪਰੇਸ਼ਾਨ ਹਾਂ। ਮੈਂ ਕੁਝ ਦਿਨਾਂ ਤੋਂ ਉਦਾਸ ਮਹਿਸੂਸ ਕਰ ਰਿਹਾ ਹਾਂ। ਮੈਨੂੰ ਪੰਜਾਬੀ ਫ਼ਿਲਮ ਦੀ ਪੇਸ਼ਕਸ਼ ਹੋਈ। ਮੈਂ ਵੀ ਅਜਿਹਾ ਕਰਨ ਲਈ ਹਾਂ ਕਹਿ ਦਿੱਤੀ ਸੀ ਪਰ ਸ਼ੂਟਿੰਗ ਵਾਲੇ ਦਿਨ ਮੈਨੂੰ ਪਤਾ ਲੱਗਾ ਕਿ ਮੈਨੂੰ ਜੋ ਰੋਲ ਆਫਰ ਕੀਤਾ ਗਿਆ ਸੀ, ਉਹ ਬਿਲਕੁਲ ਵੱਖਰਾ ਸੀ। ਇਸ ਫਿਲਮ ਇੰਡਸਟਰੀ ਵਿੱਚ ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ।