ਪਿਓ-ਪੁੱਤ ਨੇ ਮਿਲ ਕੇ ਗੁਆਂਢੀ ਦਾ ਕੁਹਾੜੀ ਨਾਲ ਵੱਢਿਆ ਗਲਾ…ਸਿਰ ਲੈ ਕੇ ਪਹੁੰਚ ਗਏ ਥਾਣੇ…

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਇੱਕ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਮ੍ਰਿਤਕ ਦਾ ਕੱਟਿਆ ਹੋਇਆ ਸਿਰ ਲੈ ਕੇ ਥਾਣੇ ਪੁੱਜੇ ਅਤੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੇ ਬੇਟੇ ਨੂੰ ਹਿਰਾਸਤ ‘ਚ ਲੈ ਲਿਆ ਹੈ।
ਨਿਊਜ਼ ਏਜੰਸੀ ਪੀ.ਟੀ.ਆਈ ਦੇ ਮੁਤਾਬਕ, ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ ਡਿੰਡੋਰੀ ਤਾਲੁਕਾ ਦੇ ਪਿੰਡ ਨਨਾਸ਼ੀ ‘ਚ ਵਾਪਰੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਬੇਟੇ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਿਸ ਦੀ ਉਮਰ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਸੁਰੇਸ਼ ਬੋਕੇ (40) ਅਤੇ ਉਸ ਦੇ ਪੁੱਤਰ ਨੇ ਆਪਣੇ ਗੁਆਂਢੀ ਗੁਲਾਬ ਰਾਮਚੰਦਰ ਵਾਘਮਾਰੇ (35) ਦਾ ਕੁਹਾੜੀ ਅਤੇ ਦਾਤਰੀ ਨਾਲ ਕਤਲ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਮ੍ਰਿਤਕ ਦੇ ਸਿਰ ਅਤੇ ਕਤਲ ਵਿਚ ਵਰਤੇ ਗਏ ਹਥਿਆਰਾਂ ਨੂੰ ਲੈ ਕੇ ਨਾਨਾਸ਼ੀ ਚੌਕੀ ਪੁਲਸ ਚੌਕੀ ਪਹੁੰਚੇ। ਉਸ ਨੇ ਦੱਸਿਆ ਕਿ ਘਟਨਾ ਬਾਰੇ ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਸ਼ੀ ਪਿਓ-ਪੁੱਤ ਦੇ ਘਰ ਨੂੰ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਦੀ ਕਾਰ ਨੂੰ ਅੱਗ ਲਗਾ ਦਿੱਤੀ।
ਦੋਵਾਂ ਵਿਚਕਾਰ ਚੱਲ ਰਿਹਾ ਸੀ ਵਿਵਾਦ…
ਦੋਵਾਂ ਪਰਿਵਾਰਾਂ ਵਿਚ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਉਨ੍ਹਾਂ ਨੇ 31 ਦਸੰਬਰ ਨੂੰ ਇਕ-ਦੂਜੇ ਵਿਰੁੱਧ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਅਗਲੇ ਦਿਨ ਬੋਕੇ ਅਤੇ ਉਸ ਦਾ ਪੁੱਤਰ ਆਪਣੀ ਧੀ ਭਜਾਉਣ ਚ ਮਦਦ ਕਰਨ ਦੇ ਸ਼ੱਕ ਚ ਵਾਘਮਾਰੇ ਦੀ ਹੱਤਿਆ ਕਰ ਦਿੱਤੀ।
ਮ੍ਰਿਤਕ ਦੀ ਪਤਨੀ ਮੀਨਾਬਾਈ (34) ਦੀ ਸ਼ਿਕਾਇਤ ਦੇ ਆਧਾਰ ‘ਤੇ ਬੁੱਧਵਾਰ ਰਾਤ ਨੂੰ ਪੇਠ ਪੁਲਸ ਸਟੇਸ਼ਨ ‘ਚ ਭਾਰਤੀ ਨਿਆਂ ਸੰਹਿਤਾ ਧਾਰਾ 103 (1) (ਕਤਲ), 352 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣ ਬੁੱਝ ਕੇ ਅਪਮਾਨ ), 351 ਤਹਿਤ ਮਾਮਲਾ ਦਰਜ ਕੀਤਾ ਗਿਆ ।
ਦੋਸ਼ੀ ਪਿਤਾ ਗ੍ਰਿਫਤਾਰ, ਪੁੱਤਰ ਹਿਰਾਸਤ ‘ਚ…
ਅਧਿਕਾਰੀ ਨੇ ਕਿਹਾ, ‘‘ਬੋਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦੇ ਪੁੱਤਰ ਨੂੰ ਹਿਰਾਸਤ ‘ਚ ਲਿਆ ਗਿਆ ਹੈ।’’ ਸੁਰੱਖਿਆ ਕਾਰਨਾਂ ਕਰਕੇ ਦੋਵਾਂ ਨੂੰ ਡਿੰਡੋਰੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਥਿਤੀ ਕਾਬੂ ਹੇਠ ਹੈ।