‘ਨਹੀਂ ਤਾਂ ਅਸੀਂ ਸੁਧਾਰ ਦਿਆਂਗੇ …CM ਸੈਣੀ ਦਾ ਲਾਰੈਂਸ ਬਿਸ਼ਨੋਈ ਵੱਲ ਹੈ ਇਸ਼ਾਰਾ ?, ਖੁੱਲ੍ਹੇਆਮ ਦੇ ਦਿੱਤੀ ਚੇਤਾਵਨੀ…

ਬਾਬਾ ਸਿੱਦੀਕੀ ਕਤਲ ਕੇਸ ‘ਚ ਪੁਲਿਸ ਹੁਣ ਤੱਕ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਹਰਿਆਣਾ ਦੇ ਕੈਥਲ ਦਾ ਵੀ ਹੈ। ਬਾਬਾ ਸਿੱਦੀਕੀ ਕਤਲ ਕਾਂਡ ਦਾ ਇੱਕ ਮੁਲਜ਼ਮ ਹਰਿਆਣਾ ਨਾਲ ਸਬੰਧਤ ਹੋਣ ਕਾਰਨ ਸੀਐਮ ਨਾਇਬ ਸਿੰਘ ਸੈਣੀ ਨਾਰਾਜ਼ ਹਨ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਪਰਾਧਿਕ ਪ੍ਰਵਿਰਤੀ ਵਾਲੇ ਲੋਕ ਸੁਧਰ ਜਾਣ ਜਾਂ ਰਾਜ ਛੱਡ ਦੇਣ, ਨਹੀਂ ਤਾਂ ਅਸੀਂ ਸੁਧਾਰ ਦੇਵਾਂਗੇ। ਮੁੱਖ ਮੰਤਰੀ ਦੇ ਇਸ ਬਿਆਨ ਨੂੰ ਲੋਕ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨਾਲ ਜੋੜ ਰਹੇ ਹਨ।
आपराधिक प्रवृति के लोग सुधर जाएं या प्रदेश छोड़ दें नहीं तो सुधार हम कर देंगे। pic.twitter.com/zQvNF5YeuM
— Nayab Saini (@NayabSainiBJP) October 18, 2024
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜੋ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦੇ ਹਨ ਜਾਂ ਤਾਂ ਉਹ ਰਾਜ ਛੱਡ ਦੇਣ ਜਾਂ ਸੁਧਾਰ ਕਰ ਲੈਣ , ਨਹੀਂ ਤਾਂ ਮੈਂ ਸੁਧਾਰ ਕਰ ਦਿਆਂਗਾ, ਮੈਂ ਪਹਿਲਾਂ ਵੀ ਕਿਹਾ ਸੀ। ਮੈਂ ਅਜਿਹੇ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹਾਂ ਕਿਉਂਕਿ ਇਹ ਸਾਡਾ ਕਮਿਟਮੈਂਟ ਹੈ। ਜਿੱਥੇ ਲੋਕ ਸੀਐਮ ਸੈਣੀ ਦੇ ਇਸ ਬਿਆਨ ਨੂੰ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨਾਲ ਜੋੜ ਰਹੇ ਹਨ, ਉਥੇ ਹੀ ਲੋਕ ਇਹ ਵੀ ਕਹਿ ਰਹੇ ਹਨ ਕਿ ਹੁਣ ਨਾਯਾਬ ਸੈਣੀ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਦੇ ਸਟਾਈਲ ਨੂੰ ਨੂੰ ਫੋਲੋ ਕਰ ਰਹੇ ਹਨ।
ਇਕ ਯੂਜ਼ਰ ਨੇ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ , ਨਾਇਬ ਸੈਣੀ ਵੀ ਹੁਣ ਸੀਐੱਮ ਯੋਗੀ ਆਦਿਤਿਆਨਾਥ ਦੇ ਨਕਸ਼ੇ ਤੇ ਚੱਲਣ ਲਈ ਤਿਆਰ ਹਨ, ਜੈ ਹੋ। ਦਰਅਸਲ, ਯੂਪੀ ਵਿੱਚ ਯੋਗੀ ਆਦਿਤਿਆਨਾਥ ਅਕਸਰ ਅਪਰਾਧੀਆਂ ਨੂੰ ਖੁੱਲ੍ਹੀ ਚੇਤਾਵਨੀ ਦਿੰਦੇ ਰਹਿੰਦੇ ਹਨ।
ਉਨ੍ਹਾਂ ਦੇ ਇਸ ਅੰਦਾਜ਼ ਨੂੰ ਲੋਕਾਂ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਇੱਥੋਂ ਤੱਕ ਕਿ ਅਪਰਾਧੀ ਵੀ ਉਨ੍ਹਾਂ ਤੋਂ ਥਰ ਥਰ ਕੰਬਦੇ ਹਨ। ਯੂਪੀ ਵਿੱਚ ਜੇਕਰ ਕੋਈ ਅਪਰਾਧ ਕਰਦਾ ਹੈ ਤਾਂ ਪ੍ਰਸ਼ਾਸਨ ਬਿਨਾਂ ਦੇਰੀ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ। ਅਪਰਾਧੀਆਂ ਨੂੰ ਚੇਤਾਵਨੀ ਦਿੰਦੇ ਹੋਏ ਸੀਐਮ ਯੋਗੀ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਹੁਣ ਲੋਕ ਸੀਐਮ ਸੈਣੀ ਦੁਆਰਾ ਅਪਰਾਧੀਆਂ ਨੂੰ ਦਿੱਤੀ ਗਈ ਚੇਤਾਵਨੀ ਨੂੰ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਦੇ ਅੰਦਾਜ਼ ਨਾਲ ਜੋੜ ਰਹੇ ਹਨ।