Post Office ਦੀਆਂ ਇਨ੍ਹਾਂ 5 ਸੇਵਿੰਗ ਸਕੀਮਾਂ ਵਿਚ ਮਿਲ ਰਿਹੈ FD ਤੋਂ ਵੱਧ ਵਿਆਜ, ਪੈਸਾ ਇਕਦਮ ਸੁਰੱਖਿਅਤ

Post Office Saving Schemes: ਪੋਸਟ ਆਫਿਸ ਸੇਵਿੰਗ ਸਕੀਮ ਛੋਟੇ ਨਿਵੇਸ਼ਕਾਂ ਵਿੱਚ ਕਾਫੀ ਮਸ਼ਹੂਰ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਬਿਨਾਂ ਕਿਸੇ ਜੋਖਮ ਦੇ ਬੈਂਕਾਂ ਨਾਲੋਂ ਵੱਧ ਰਿਟਰਨ ਪ੍ਰਾਪਤ ਕਰਦੇ ਹਨ। ਦੱਸ ਦੇਈਏ ਕਿ ਪੋਸਟ ਆਫਿਸ ਸੇਵਿੰਗ ਸਕੀਮਾਂ ਨਿਵੇਸ਼ਕਾਂ ਨੂੰ 8.2% ਤੱਕ ਵਿਆਜ ਦਰਾਂ ਦੇ ਨਾਲ ਕਈ ਵਿਕਲਪ ਦਿੰਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੋਸਟ ਆਫਿਸ ਸਕੀਮਾਂ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਆਮਦਨ ਕਰ ਛੋਟ ਦੀ ਪੇਸ਼ਕਸ਼ ਕਰਦੀਆਂ ਹਨ। ਅੱਜ ਅਸੀਂ ਦੱਸ ਰਹੇ ਹਾਂ ਡਾਕਘਰ ਦੀਆਂ ਟਾਪ 5 ਬਚਤ ਸਕੀਮਾਂ ਬਾਰੇ।
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS)
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਭਾਰਤ ਸਰਕਾਰ ਦੁਆਰਾ ਸਮਰਥਿਤ ਹੈ। ਭਾਰਤ ਵਿੱਚ ਰਹਿਣ ਵਾਲੇ ਸੀਨੀਅਰ ਨਾਗਰਿਕ ਇੱਕ ਖਾਤਾ ਖੋਲ੍ਹ ਸਕਦੇ ਹਨ ਅਤੇ ਯੋਜਨਾ ਵਿੱਚ ਇੱਕਮੁਸ਼ਤ ਰਕਮ ਦਾ ਨਿਵੇਸ਼ ਕਰ ਸਕਦੇ ਹਨ। ਉਹ ਵਿਅਕਤੀਗਤ ਜਾਂ ਸਾਂਝੇ ਤੌਰ ‘ਤੇ ਖਾਤਾ ਖੋਲ੍ਹ ਸਕਦੇ ਹਨ ਅਤੇ ਟੈਕਸ ਛੋਟ ਦੇ ਨਾਲ ਨਿਯਮਤ ਆਮਦਨ ਪ੍ਰਾਪਤ ਕਰ ਸਕਦੇ ਹਨ।
ਵਿਆਜ ਦਰ: 8.2% ਪ੍ਰਤੀ ਸਾਲ
ਕਿਸਾਨ ਵਿਕਾਸ ਪੱਤਰ
ਕਿਸਾਨ ਵਿਕਾਸ ਪੱਤਰ ਭਾਰਤ ਸਰਕਾਰ ਦੁਆਰਾ ਜਾਰੀ ਇੱਕ ਬੱਚਤ ਸਰਟੀਫਿਕੇਟ ਹੈ। ਇਹ ਸਕੀਮ ਇੱਕ ਨਿਸ਼ਚਿਤ ਵਿਆਜ ਦਰ ਅਤੇ ਗਾਰੰਟੀਸ਼ੁਦਾ ਰਿਟਰਨ ਦੀ ਪੇਸ਼ਕਸ਼ ਕਰਦੀ ਹੈ। ਹਾਲਾਂਕਿ ਇਸ ‘ਚ ਨਿਵੇਸ਼ ‘ਤੇ ਕੋਈ ਇਨਕਮ ਟੈਕਸ ਛੋਟ ਨਹੀਂ ਹੈ।
ਵਿਆਜ ਦਰ: 7.5% ਸਾਲਾਨਾ ਮਿਸ਼ਰਿਤ (115 ਮਹੀਨਿਆਂ ਜਾਂ 9 ਸਾਲ ਅਤੇ 7 ਮਹੀਨਿਆਂ ਵਿੱਚ ਨਿਵੇਸ਼ ਕੀਤੀ ਰਕਮ ਦੁੱਗਣੀ)।
ਪੋਸਟ ਆਫਿਸ ਮਹੀਨਾਵਾਰ ਆਮਦਨ ਯੋਜਨਾ ਖਾਤਾ (MIS)
ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਨਿਵੇਸ਼ਕਾਂ ਨੂੰ ਸਥਿਰ ਆਮਦਨ ਕਮਾਉਣ ਦਾ ਮੌਕਾ ਦਿੰਦੀ ਹੈ। ਕੋਈ ਵਿਅਕਤੀ ਘੱਟੋ-ਘੱਟ 1,500 ਰੁਪਏ ਅਤੇ ਵੱਧ ਤੋਂ ਵੱਧ 9 ਲੱਖ ਰੁਪਏ ਦਾ ਨਿਵੇਸ਼ ਕਰ ਸਕਦਾ ਹੈ, ਜਦੋਂ ਕਿ ਸਾਂਝੇ ਖਾਤਿਆਂ ਲਈ ਅਧਿਕਤਮ ਸੀਮਾ 15 ਲੱਖ ਰੁਪਏ ਹੈ। ਵਿਆਜ ਟੈਕਸਯੋਗ ਹੈ ਅਤੇ ਧਾਰਾ 80C ਦੇ ਤਹਿਤ ਛੋਟ ਨਹੀਂ ਹੈ।
ਵਿਆਜ ਦਰ: 7.4% ਪ੍ਰਤੀ ਸਾਲ (ਮਾਸਿਕ ਭੁਗਤਾਨਯੋਗ)
ਨੈਸ਼ਨਲ ਸੇਵਿੰਗ ਸਰਟੀਫਿਕੇਟ (NSC)
ਰਾਸ਼ਟਰੀ ਬੱਚਤ ਪ੍ਰਮਾਣ-ਪੱਤਰ ਇੱਕ ਗਾਰੰਟੀਸ਼ੁਦਾ ਨਿਵੇਸ਼ ਅਤੇ ਬਚਤ ਸਕੀਮ ਹੈ ਜਿਸ ਵਿੱਚ ਹੋਰ ਨਿਸ਼ਚਿਤ ਆਮਦਨ ਸਾਧਨਾਂ ਵਾਂਗ ਪੂਰੀ ਪੂੰਜੀ ਸੁਰੱਖਿਆ ਹੈ। ਕੋਈ ਵੀ ਵਿਅਕਤੀ ਇੱਕ ਖਾਤਾ ਖੋਲ੍ਹ ਸਕਦਾ ਹੈ ਜਦਕਿ ਤਿੰਨ ਵਿਅਕਤੀ ਇੱਕ ਸਾਂਝਾ ਖਾਤਾ ਖੋਲ੍ਹ ਸਕਦੇ ਹਨ। ਨਾਬਾਲਗ ਜਾਂ ਬਿਮਾਰ ਵਿਅਕਤੀ ਦੀ ਤਰਫੋਂ ਇੱਕ ਸਰਪ੍ਰਸਤ ਵੀ ਇੱਕ NSC ਖਾਤਾ ਚਲਾ ਸਕਦੇ ਹਨ।
ਵਿਆਜ ਦਰ: 7.7% ਸਾਲਾਨਾ ਮਿਸ਼ਰਤ ਪਰ ਮਿਆਦ ਪੂਰੀ ਹੋਣ ‘ਤੇ ਭੁਗਤਾਨ ਯੋਗ।
ਮਹਿਲਾ ਸਨਮਾਨ ਬੱਚਤ ਸਰਟੀਫਿਕੇਟ
ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ ਜਿਸਦਾ ਉਦੇਸ਼ ਭਾਰਤੀ ਔਰਤਾਂ ਵਿੱਚ ਬੱਚਤ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਹਾਲਾਂਕਿ, ਇਹ ਸਕੀਮ ਕੋਈ ਟੈਕਸ ਛੋਟ ਪ੍ਰਦਾਨ ਨਹੀਂ ਕਰਦੀ ਹੈ। ਵਿਆਜ ਦੀ ਆਮਦਨ ਟੈਕਸਯੋਗ ਹੈ, ਜਿਸ ਵਿੱਚ ਵਿਅਕਤੀ ਦੀ ਆਮਦਨੀ ਸਲੈਬ ਦੇ ਆਧਾਰ ‘ਤੇ ਟੈਕਸ ਕੱਟਿਆ ਜਾਂਦਾ ਹੈ।
ਵਿਆਜ ਦਰ: 7.5% ਪ੍ਰਤੀ ਸਾਲ ਵਿਆਜ। ਵਿਆਜ ਤਿਮਾਹੀ ਆਧਾਰ ‘ਤੇ ਮਿਸ਼ਰਿਤ ਕੀਤਾ ਜਾਵੇਗਾ ਅਤੇ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਅਤੇ ਖਾਤਾ ਬੰਦ ਹੋਣ ਦੇ ਸਮੇਂ ਭੁਗਤਾਨ ਕੀਤਾ ਜਾਵੇਗਾ।