Jio ਦਾ ਪਲਾਨ ਹੋਇਆ ਸਸਤਾ, ਹੁਣ 223 ਰੁਪਏ ‘ਚ 28 ਦਿਨਾਂ ਲਈ ਮੁਫ਼ਤ ਕਾਲ ਤੇ ਡਾਟਾ…

ਪਿਛੇ ਜਿਹੇ ਸਾਰੀਆਂ ਕੰਪਨੀਆਂ ਦੇ ਹੀ ਮੋਬਾਇਲ ਰਿਚਾਰਜ ਮਹਿੰਗੇ ਹੋਏ ਸਨ। ਜਿਸ ਕਾਰਨ ਲੋਕਾਂ ਵਿਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ। ਪਰ Jio ਕੰਪਨੀ ਹੁਣ ਆਪਣੇ ਗਾਹਾਕਾਂ ਲਈ ਇਕ ਨਵਾਂ ਸਸਤਾ ਪਲਾਨ ਲੈ ਕੇ ਆਈ ਹੈ। ਜੇਕਰ ਤੁਸੀਂ ਇੱਕ ਮਹੀਨੇ ਲਈ 250 ਰੁਪਏ ਤੋਂ ਘੱਟ ਵਿਚ ਮੁਫ਼ਤ ਕਾਲਿੰਗ, ਲੰਬੀ ਵੈਲੀਡਿਟੀ ਅਤੇ ਜ਼ਿਆਦਾ ਡਾਟਾ ਚਾਹੁੰਦੇ ਹੋ, ਤਾਂ ਇਹ ਪਲਾਨ ਬਿਲਕੁਲ ਤੁਹਾਡੇ ਲਈ ਹੀ ਹੈ। ਆਓ ਜਾਣਦੇ ਹਾਂ Jio ਦੇ ਨਵੇਂ ਪਲਾਨ ਬਾਰੇ ਡਿਟੇਲ-
ਜੀਓ ਦਾ ਸਸਤਾ ਪਲਾਨ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੀਓ (Jio) ਦਾ ਇਹ ਨਵਾਂ ਪਲਾਨ ਉਪਭੋਗਤਾਵਾਂ ਦੇ ਲਈ ਕਾਫੀ ਆਕਰਸ਼ਿਕ ਹੈ। ਇਹ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਬਹੁਤ ਸਹੀ ਹੈ, ਜਿਨ੍ਹਾਂ ਨੂੰ ਘੱਟ ਕੀਮਤ ‘ਤੇ ਕਾਫ਼ੀ ਡੇਟਾ ਦੀ ਜ਼ਰੂਰਤ ਹੈ। Jio ਦੇ ਇਸ ਨਵੇਂ ਪਲਾਨ ਦੀ ਕੀਮਤ ਸਿਰਫ 233 ਰੁਪਏ ਹੈ।
ਦੱਸ ਦੇਈਏ ਕਿ ਜੀਓ ਦਾ ਇਹ ਕਫ਼ਾਇਤੀ ਪਲਾਨ ਦੂਸਰੇ ਪਲਾਨਸ ਦੀ ਤਰ੍ਹਾਂ 28 ਦਿਨਾਂ ਲਈ ਵੈਦ ਹੋਵੇਗਾ। ਇਸ ਪਲਾਨ ਦਾ ਰਿਚਾਰਜ ਕਰਵਾ ਕੇ ਤੁਸੀਂ 28 ਦਿਨਾਂ ਤੱਕ ਕਿਸੇ ਵੀ ਨੈੱਟਵਰਕ ‘ਤੇ ਅਸੀਮਤ ਮੁਫਤ ਕਾਲਿੰਗ ਕਰ ਸਕਦੇ ਹਨ। ਇਸ ਪਲਾਨ ਵਿਚ ਯੂਜ਼ਰਸ ਨੂੰ ਰੋਜ਼ਾਨਾ 100 SMS ਮਿਲਣਗੇ। ਇਸਦੇ ਇਲਾਵਾ ਗਾਹਕਾਂ ਨੂੰ 28 ਦਿਨਾਂ ਲਈ 56GB ਡੇਟਾ ਮਿਲੇਗਾ, ਜੋ ਕਿ ਪ੍ਰਤੀ ਦਿਨ 2GB ਡੇਟਾ ਦੇ ਬਰਾਬਰ ਹੈ।
ਸਿਰਫ ਇਹਨਾਂ ਉਪਭੋਗਤਾਵਾਂ ਲਈ
ਇਸ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ ਜੀਓ ਸਿਨੇਮਾ ਤੱਕ ਪਹੁੰਚ ਮਿਲੇਗੀ, ਜਿਸ ਨਾਲ ਓਟੀਟੀ ਸਟ੍ਰੀਮਿੰਗ ਖਰਚਿਆਂ ‘ਚ ਬਚਤ ਹੋਵੇਗੀ, ਅਤੇ ਜੀਓ ਟੀਵੀ ਅਤੇ ਜੀਓ ਕਲਾਉਡ ਦੀ ਮੁਫਤ ਮੈਂਬਰਸ਼ਿਪ ਵੀ ਮਿਲੇਗੀ। ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ 223 ਰੁਪਏ ਦਾ ਪਲਾਨ ਖਾਸ ਤੌਰ ‘ਤੇ Jio Phone Prima ਉਪਭੋਗਤਾਵਾਂ ਲਈ ਉਪਲਬਧ ਹੈ ਅਤੇ ਸਮਾਰਟਫੋਨ ਉਪਭੋਗਤਾਵਾਂ ਲਈ ਨਹੀਂ।