man who threatened the female doctor was arrested He had abused her before in nawanshahar hdb – News18 ਪੰਜਾਬੀ

ਬਲਾਚੌਰ ’ਚ ਮਹਿਲਾ ਡਾਕਟਰ ਨਾਲ ਸਰਕਾਰੀ ਹਸਪਤਾਲ ਵਿਖੇ ਗਲਤ ਵਿਵਹਾਰ ਕਰਨ ਤੇ ਇਕ ਆਰੋਪੀ ਨੂੰ ਪੁਲਿਸ ਨੇ ਕਾਬੂ ਕੀਤਾ। ਮਹਿਲਾ ਡਾਕਟਰ ਮਨਦੀਪ ਕੋਰ ਸਿਵਲ ਹਸਪਤਾਲ ਬਲਾਚੌਰ ਵੱਲੋ ਮਿਤੀ 01-10-2024 ਨੂੰ ਦਰਖਾਸਤ ਦਿੱਤੀ ਗਈ ਕਿ ਮਿਤੀ 25-09-2024 ਨੂੰ ਉਹ ਡਿਊਟੀ ਤੇ ਹਾਜਰ ਤੇ ਓਪੀਡੀ ਮਰੀਜ ਦੇਖ ਰਹੀ ਸੀ। ਇਸ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਪਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਸੁਰਜੀਤ ਸਿੰਘ ਵਾਸੀ ਰੋਲੂ ਕਲੌਨੀ ਬਲਾਚੌਰ ਵੱਲੋ ਉਸ ਨਾਲ ਗਲਤ ਵਿਵਹਾਰ ਕੀਤਾ ਤੇ ਧਮਕੀਆ ਵੀ ਦਿੱਤੀਆ ਗਈਆ ।
ਇਹ ਵੀ ਪੜ੍ਹੋ:
ਪੰਚਾਇਤੀ ਚੋਣਾਂ ’ਤੇ ਹਾਈ ਕੋਰਟ ਦਾ ਫ਼ੈਸਲਾ… 170 ਪਟੀਸ਼ਨਾਂ ਇਕੋ ਝਟਕੇ ’ਚ ਰੱਦ, ਚੋਣਾਂ ਨੂੰ ਲੈਕੇ ਰੇੜਕਾ ਖ਼ਤਮ
ਇਸ ਵਿਅਕਤੀ ਵੱਲੋਂ ਦਸੰਬਰ 2023 ਵਿੱਚ ਵੀ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ ਸੀ ਅਤੇ ਕਮਰੇ ਵਿੱਚ ਦਾਖਲ ਕੇ ਕੁੰਡੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਵਿਅਕਤੀ ਵੱਲੋ ਉਸਨੂੰ ਰਸਤੇ ਵਿੱਚ ਵੀ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਅੱਗੇ ਤੋਂ ਵੀ ਇਹ ਸਭ ਕਰਨ ਦੀ ਧਮਕੀ ਦੇ ਰਿਹਾ ਹੈ ।
ਸਤਨਾਮ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਅਤੇ ਆਰੋਪੀ ਦੀ ਭਾਲ ਦੌਰਾਨ ਅੱਜ ਇਸ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :