ਉਨ੍ਹਾਂ ਨੂੰ ਪੈਸਾ ਚਾਹੀਦਾ ਹੈ…ਪਾਕਿਸਾਤਨੀ ਕੁੜੀ ਨੂੰ ਗਿਫ਼ਟ ਦੇਣ ‘ਤੇ ਦਿਲਜੀਤ ਦੋਸਾਂਝ ਹੋਏ ਟ੍ਰੋਲ

ਪੰਜਾਬ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਅੱਜਕਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਉਹ ਵੀਡੀਓ ਹੈ ਜਿਸ ਕਾਰਨ ਉਹ ਟਰੋਲ ਵੀ ਹੋ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਇਕ ਲਾਈਵ ਕੰਸਰਟ ਦਾ ਹੈ, ਜਿਸ ‘ਚ ਉਹ ਇਕ ਪਾਕਿਸਤਾਨੀ ਪ੍ਰਸ਼ੰਸਕ ਨਾਲ ਸਟੇਜ ‘ਤੇ ਨਜ਼ਰ ਆ ਰਹੇ ਹਨ ਪਰ ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕਹਿ ਦਿੱਤਾ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ।
ਲਾਈਵ ਕੰਸਰਟ ਦੀ ਇਸ ਵੀਡੀਓ ‘ਚ ਲੱਖਾਂ ਲੋਕ ਨਜ਼ਰ ਆ ਰਹੇ ਹਨ ਅਤੇ ਦਿਲਜੀਤ ਇਕ ਮਹਿਲਾ ਫੈਨ ਨਾਲ ਸਟੇਜ ‘ਤੇ ਨਜ਼ਰ ਆ ਰਹੇ ਹਨ। ਉਹ ਮਹਿਲਾ ਪ੍ਰਸ਼ੰਸਕ ਪਾਕਿਸਤਾਨ ਦੀ ਸੀ। ਦਿਲਜੀਤ ਔਰਤ ਨੂੰ ਪੁੱਛਦਾ ਹੈ, ‘ਤੁਸੀਂ ਕਿੱਥੋਂ ਦੇ ਹੋ?’ ਔਰਤ ਨੇ ਜਵਾਬ ਦਿੱਤਾ ਕਿ ਉਹ ਪਾਕਿਸਤਾਨ ਤੋਂ ਹੈ। ਇਸ ਤੋਂ ਬਾਅਦ ਦਿਲਜੀਤ ਕਹਿੰਦੇ ਹਨ, ‘ਦੇਖੋ, ਮੇਰੇ ਲਈ ਭਾਰਤ ਅਤੇ ਪਾਕਿਸਤਾਨ ਇੱਕੋ ਜਿਹੇ ਹਨ। ਇਹ ਸਰਹੱਦਾਂ, ਇਹ ਹੱਦਾਂ ਸਿਆਸਤਦਾਨਾਂ ਨੇ ਬਣਾਈਆਂ ਹਨ।
“Borders Ta Politicians Ne Bnaye Ne”, Diljit Dosanjh says to Pakistani.🤮
His Sikhs have been wiped out in pakistan. Still, He is in delusion that punjabis or sikhs will be spared by Pakistan.🙏#RituRathee #ArrestDeepakSharma #SunitaWilliams #GauravTaneja #MithunChakraborty pic.twitter.com/LF3JMrbOu4
— Times Yug (@TimesYug) September 30, 2024
ਉਹ ਅੱਗੇ ਕਹਿੰਦੇ ਹਨ, ‘ਪਰ ਜੋ ਲੋਕ ਪੰਜਾਬੀ ਬੋਲਦੇ ਹਨ ਅਤੇ ਇਸ ਭਾਸ਼ਾ ਨੂੰ ਪਿਆਰ ਕਰਦੇ ਹਨ, ਭਾਵੇਂ ਉਹ ਇੱਥੇ ਰਹਿੰਦੇ ਹਨ ਜਾਂ ਉੱਥੇ, ਮੇਰੇ ਲਈ ਉਹ ਸਾਰੇ ਇੱਕੋ ਜਿਹੇ ਹਨ। ਅਜਿਹੇ ਵਿੱਚ ਜੋ ਮੇਰੇ ਦੇਸ਼ ਭਾਰਤ ਤੋਂ ਆਏ ਹਨ, ਉਨ੍ਹਾਂ ਦਾ ਵੀ ਸਵਾਗਤ ਹੈ ਅਤੇ ਜੋ ਪਾਕਿਸਤਾਨ ਤੋਂ ਆਏ ਹਨ, ਉਨ੍ਹਾਂ ਦਾ ਵੀ ਬਹੁਤ ਸਵਾਗਤ ਹੈ।
ਇਸ ਦੇ ਨਾਲ ਹੀ ਇਸ ਕੰਸਰਟ ਦੀ ਵੀਡੀਓ ਸਾਹਮਣੇ ਆਉਂਦੇ ਹੀ ਲੋਕਾਂ ਨੇ ਦਿਲਜੀਤ ਦੋਸਾਂਝ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਸ਼ਰਮਨਾਕ ਬਿਆਨ। ਮੈਨੂੰ ਉਮੀਦ ਹੈ ਕਿ ਉਨ੍ਹਾਂ ਦੇ ਪੁਰਖਿਆਂ ਨੂੰ ਯਾਦ ਹੋਵੇਗਾ (ਉਨ੍ਹਾਂ ਨੂੰ ਯਾਦ ਨਹੀਂ) ਕਿਹੜੀ ਰੇਲਗੱਡੀ ਸਿੱਖਾਂ ਨੂੰ ਪਾਕਿਸਤਾਨ ਤੋਂ ਲੈ ਕੇ ਆਈ ਸੀ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਨ੍ਹਾਂ ਨੂੰ ਪੈਸਾ ਚਾਹੀਦਾ ਹੈ, ਦੇਸ਼ ਭਗਤੀ ਨਹੀਂ…’
ਇਕ ਹੋਰ ਯੂਜ਼ਰ ਨੇ ਲਿਖਿਆ, ‘ਦਿਲਜੀਤ ਭਾਈ, ਤੁਸੀਂ ਕਿਸ ਭੁਲੇਖੇ ‘ਚ ਰਹਿ ਰਹੇ ਹੋ… ਪਾਕਿਸਤਾਨ ਅਤੇ ਅਫਗਾਨਿਸਤਾਨ ‘ਚੋਂ ਸਾਡੀ ਪੂਰੀ ਸਿੱਖ ਕੌਮ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਤੁਸੀਂ PR ਸਟੰਟ ਖੇਡ ਰਹੇ ਹੋ…’। ਕਮੈਂਟ ਨੂੰ ਵੇਖ ਕੇ ਅਹਿਜਾ ਲੱਗ ਰਿਹਾ ਹੈ ਕਿ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ, ਹਾਲਾਂਕਿ ਇਸ ਮਾਮਲੇ ‘ਚ ਦਿਲਜੀਤ ਦੇ ਪੱਖ ਤੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।