Punjab

ਵਿਆਹ ਦੇ ਬਹਾਨੇ ਕਈ ਵਾਰ ਹੋਟਲ ਤੇ ਡੇਰੇ ‘ਚ ਰੇਪ; ਗੁਰਦੁਆਰਾ ਠਾਠ ਚਰਨ ਘਾਟ ਦਾ ਮੁੱਖ ਸੇਵਾਦਾਰ ਗ੍ਰਿਫਤਾਰ

ਲੁਧਿਆਣਾ ਵਿੱਚ ਪੁਲਸ ਨੇ ਗੁਰਦੁਆਰਾ ਠਾਠ ਚਰਨ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇੱਕ ਔਰਤ ਨੇ ਬਾਬਾ ਬਲਜਿੰਦਰ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੀੜਤਾ ਅਨੁਸਾਰ ਬਾਬੇ ਨੇ ਉਸ ਨੂੰ ਵਿਆਹ ਦੇ ਬਹਾਨੇ ਕਈ ਵਾਰ ਹੋਟਲ ਅਤੇ ਡੇਰੇ ‘ਤੇ ਬੁਲਾਇਆ ਅਤੇ ਉੱਥੇ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਪੀੜਤਾ ਨੇ ਵਿਆਹ ਲਈ ਕਿਹਾ ਤਾਂ ਬਾਬਾ ਉਸ ਨੂੰ ਧਮਕੀਆਂ ਦੇਣ ਲੱਗਾ। ਔਰਤ ਨੂੰ ਹੁਣ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਸਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਬੇ ਨੇ ਮਾਮਲੇ ਨੂੰ ਦਬਾਉਣ ਲਈ ਔਰਤ ਨੂੰ 10 ਲੱਖ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ਼ਤਿਹਾਰਬਾਜ਼ੀ

ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਬਾਬੇ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਹੈ। ਸਵੇਰ ਤੋਂ ਹੀ ਸੋਸ਼ਲ ਮੀਡੀਆ ਉੱਪਰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਵੱਲੋਂ ਕੀਤੇ ਖੁਲਾਸੇ ਦੀ ਵੀਡੀਓ ਅੱਗ ਦੀ ਤਰਾਂ ਫੈਲ ਗਈ।

RAPIST BABA BALJINDER SINGH

ਹੋਟਲ ‘ਚ ਮਿਲਣ ਲਈ ਬੁਲਾਇਆ, ਨੰਬਰ ਬਲਾਕ ਕਰ ਦਿੱਤਾ

ਪੀੜਤ ਔਰਤ ਨੇ ਦੱਸਿਆ ਕਿ ਉਹ ਪਹਿਲੀ ਵਾਰ ਕਿਸੇ ਪਰਿਵਾਰਕ ਸਮੱਸਿਆ ਨੂੰ ਲੈ ਕੇ ਬਾਬੇ ਕੋਲ ਗਈ ਸੀ। ਇਸ ਤੋਂ ਬਾਅਦ ਉਹ ਪਿਛਲੇ 2 ਸਾਲਾਂ ਤੋਂ ਬਾਬਾ ਬਲਜਿੰਦਰ ਸਿੰਘ ਨਾਲ ਗੱਲਬਾਤ ਕਰ ਰਹੇ ਸਨ। ਬਾਬੇ ਨੇ ਸਰੀਰਕ ਸਬੰਧ ਬਣਾਉਣ ਲਈ ਕਿਹਾ ਅਤੇ ਵਿਸ਼ਵਾਸ਼ ਦਿਵਾਇਆ ਕਿ ਵਿਆਹ ਕਰਵਾ ਕੇ ਇਕੱਠੇ ਰਹਾਂਗੇ।

ਇਸ਼ਤਿਹਾਰਬਾਜ਼ੀ

ਪੀੜਤਾਂ ਨੇ ਇਸ ਮਾਮਲੇ ਵਿੱਚ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਵਾਇਆ। ਪੁਲਸ ਨੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਕੇ ਬਾਬਾ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸਿਟੀ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਾਬਾ ਬਲਜਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਹੈ ਰਿਮਾਂਡ ਤੋਂ ਬਾਅਦ ਬਾਬੇ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਸ਼ਤਿਹਾਰਬਾਜ਼ੀ

RAPIST BABA BALJINDER SINGH

ਸਿੱਖ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਸੋਸ਼ਲ ਮੀਡੀਆ ਉੱਪਰ ਲਾਈਵ ਹੋਕੇ ਦੱਸਿਆ ਕਿ ਅਖਾੜਾ ਨਹਿਰ ਪੁੱਲ ਤੇ ਸਥਿਤ ਗੁਰਦੁਆਰਾ ਚਰਨਘਾਟ ਦੇ ਬਾਬੇ ਬਲਜਿੰਦਰ ਸਿੰਘ ਨੇ ਇੱਕ ਔਰਤ ਨਾਲ ਉਸਦੀ ਮਰਜ਼ੀ ਦੇ ਖਿਲਾਫ ਸਰੀਰਕ ਸਬੰਧ ਬਣਾਏ। ਪੀੜਤਾ ਨੇ ਦੱਸਿਆ ਕਿ ਬਾਬਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਸੀ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button