ਪੰਜਾਬ ਵਿਚ ਦੋ ਦਿਨ ਬਾਰਸ਼, IMD ਨੇ ਕਿਸਾਨਾਂ ਨੂੰ ਕੀਤਾ ਚੌਕਸ, ਇਨ੍ਹਾਂ ਇਲਾਕਿਆਂ ਵਿਚ.. – News18 ਪੰਜਾਬੀ

Weather Update: ਭਾਰਤ ਦੇ ਪੱਛਮੀ ਅਤੇ ਉੱਤਰ-ਪੱਛਮੀ ਰਾਜਾਂ ਤੋਂ ਮਾਨਸੂਨ ਲਗਭਗ ਰਵਾਨਾ ਹੋ ਗਿਆ ਹੈ। 6 ਤੋਂ 15 ਅਕਤੂਬਰ ਦੇ ਵਿਚਕਾਰ ਮਾਨਸੂਨ ਪੱਛਮੀ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਹਟ ਜਾਵੇਗਾ। ਹਾਲਾਂਕਿ ਕਈ ਰਾਜਾਂ ਵਿਚ ਬਾਰਿਸ਼ ਦਾ ਸਿਲਸਲ ਜਾਰੀ ਰਹਿਣ ਵਾਲਾ ਹੈ।
ਇਧਰ, ਮੌਸਮ ਵਿਭਾਗ ਨੇ 8 ਤੇ 9 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਸੂਬੇ ਦੇ ਦੱਖਣ-ਪੱਛਮ ਖੇਤਰ ਵਿੱਚ ਮੀਂਹ ਪੈ ਸਕਦਾ ਹੈ, ਜਦੋਂਕਿ ਹੋਰ ਖੇਤਰਾਂ ਵਿੱਚ ਮੌਸਮ ਖੁਸ਼ਕ ਰਹੇਗਾ।
ਭਾਰਤੀ ਮੌਸਮ ਵਿਗਿਆਨ ਸੰਸਥਾ ਆਈਐਮਡੀ ਨੇ ਕਿਹਾ ਕਿ ਸ਼ਨੀਵਾਰ ਨੂੰ ਦੇਸ਼ ਵਿੱਚ ਸਭ ਤੋਂ ਵੱਧ ਬਾਰਿਸ਼ ਮੇਘਾਲਿਆ ਦੇ ਮਾਸਿਨਰਾਮ ਵਿੱਚ 240 ਮਿਲੀਮੀਟਰ, ਦੱਖਣੀ ਕਰਨਾਟਕ ਵਿੱਚ 170 ਮਿਲੀਮੀਟਰ ਅਤੇ ਤਾਮਿਲਨਾਡੂ ਵਿੱਚ 130 ਮਿਲੀਮੀਟਰ ਦਰਜ ਕੀਤੀ ਗਈ।
Weather: ਅਚਾਨਕ ਬਦਲੇ ਮੌਸਮ ਤੋਂ ਵਿਗਿਆਨੀ ਵੀ ਹੈਰਾਨ, ਇੱਕੋ ਸਮੇਂ ਚਾਰ Cyclone, ਅਲਰਟ ਜਾਰੀ…
ਦੱਸ ਦਈਏ ਕਿ ਮਾਨਸੂਨ ਨੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਮਾਨਸੂਨ ਵਿੱਚ ਰਿਕਾਰਡ ਬਾਰਿਸ਼ ਹੋਈ। ਇਸ ਦੇ ਨਾਲ ਹੀ ਮਾਨਸੂਨ ਖਤਮ ਹੋਣ ਤੋਂ ਬਾਅਦ ਅਕਤੂਬਰ ‘ਚ ਤਾਪਮਾਨ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਮੌਸਮ ਵਿਭਾਗ ਅਨੁਸਾਰ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਭਾਰਤ ਵਿੱਚ ਮੌਸਮ ਵਿੱਚ ਕੁਝ ਬਦਲਾਅ ਆਇਆ ਹੈ। ਆਂਧਰਾ ਪ੍ਰਦੇਸ਼ ਦੇ ਤੱਟ, ਬੰਗਲਾਦੇਸ਼ ਦੇ ਪੂਰਬੀ ਤੱਟ, ਅਰੁਣਾਚਲ ਪ੍ਰਦੇਸ਼-ਆਸਾਮ ਸਰਹੱਦ ਅਤੇ ਉੱਤਰ ਪੱਛਮੀ ਭਾਰਤ ਦੀ ਸਰਹੱਦ ‘ਤੇ ਇੱਕੋ ਸਮੇਂ ਚਾਰ ਚੱਕਰਵਾਤੀ ਸਰਕੂਲੇਸ਼ਨ ਸਿਸਟਮ ਬਣ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬੀ ਭਾਰਤ, ਤਾਮਿਲਨਾਡੂ, ਕੇਰਲ ਅਤੇ ਅੰਦਰੂਨੀ ਕਰਨਾਟਕ ‘ਚ ਐਤਵਾਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ, ਤਾਮਿਲਨਾਡੂ, ਕੇਰਲ ਅਤੇ ਉੱਤਰ ਪੂਰਬੀ ਭਾਰਤ ‘ਚ ਐਤਵਾਰ ਨੂੰ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਇਹ ਉਹ ਖੇਤਰ ਹਨ ਜਿੱਥੇ ਮਾਨਸੂਨ ਦੀ ਆਖਰੀ ਬਾਰਿਸ਼ ਹੁੰਦੀ ਹੈ। ਦੂਜੇ ਪਾਸੇ, ਆਈਐਮਡੀ ਨੇ ਕਿਹਾ ਕਿ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਕਾਰਨ ਪੱਛਮੀ ਬੰਗਾਲ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।