ਪੈਰਿਸ ਪੈਰਾਲੰਪਿਕ ‘ਚ ਭਾਰਤ ਨੂੰ ਸਚਿਨ ਸਰਜੇਰਾਓ ਨੇ ਦਿਵਾਇਆ ਚਾਂਦੀ ਦਾ ਤਗਮਾ

ਪੈਰਿਸ ਪੈਰਾਲੰਪਿਕ ‘ਚ ਭਾਰਤ ਲਈ ਚਾਂਦੀ ਦੇ ਤਗਮੇ ਨਾਲ 7ਵੇਂ ਦਿਨ ਦੀ ਸ਼ੁਰੂਆਤ ਹੋਈ ਹੈ। 4 ਸਤੰਬਰ ਨੂੰ ਭਾਰਤੀ ਅਥਲੀਟ ਸਚਿਨ ਸਰਜੇਰਾਓ ਨੇ ਪੁਰਸ਼ਾਂ ਦੇ F46 ਸ਼ਾਟ ਪੁਟ ਈਵੈਂਟ ਵਿੱਚ ਇਹ ਸਫਲਤਾ ਹਾਸਲ ਕੀਤੀ। ਸਚਿਨ ਨੇ 16.32 ਮੀਟਰ ਦਾ ਸ਼ਾਟ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। ਉਹ ਸਿਰਫ਼ 0.06 ਮੀਟਰ ਦੀ ਦੂਰੀ ਨਾਲ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ।
ਭਾਰਤੀ ਟੀਮ ਨੇ ਬੁੱਧਵਾਰ ਨੂੰ ਪੈਰਿਸ ਪੈਰਾਲੰਪਿਕ ‘ਚ ਪੁਰਸ਼ਾਂ ਦੇ F46 ਸ਼ਾਟ ਪੁਟ ਮੁਕਾਬਲੇ ‘ਚ ਚਾਂਦੀ ਦੇ ਤਗਮੇ ਨਾਲ ਆਪਣਾ ਤਮਗਾ ਖਾਤਾ ਖੋਲ੍ਹਿਆ। ਇਸ ਦੇ ਨਾਲ ਇਸ ਪੈਰਾਲੰਪਿਕ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 21 ਹੋ ਗਈ ਹੈ। ਸਚਿਨ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 16.32 ਮੀਟਰ ਸੁੱਟਿਆ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗੇ ਨਹੀਂ ਵਧ ਸਕੇ।
#Silver🥈for Sachin🤩🥳#ParaAthletics: Men’s Shot Put F46 Final👇
Sachin Khilari gets #Silver with an Area Record (Asian) of 16.32m 😍 marking Medal No. 21 for India at the #ParisParalympics2024🥳
Meanwhile, compatriots Mohd Yaseer & Rohit Kumar finish 8th and 9th with throws… pic.twitter.com/przGebsFfl
— SAI Media (@Media_SAI) September 4, 2024
ਫਾਈਨਲ ਵਿੱਚ ਇਹ ਉਨ੍ਹਾਂ ਦਾ ਸਰਵੋਤਮ ਸਕੋਰ ਸੀ ਜਿਸ ਦੀ ਬਦੌਲਤ ਭਾਰਤ ਨੂੰ ਚਾਂਦੀ ਦਾ ਤਮਗਾ ਮਿਲਿਆ। ਕੈਨੇਡਾ ਦੇ ਗ੍ਰੇਗ ਸਟੀਵਰਟ ਨੇ 16.38 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਭਾਰਤ ਦੇ ਮੁਹੰਮਦ ਯਾਸਰ ਅੱਠਵੇਂ ਅਤੇ ਰੋਹਿਤ ਕੁਮਾਰ ਨੌਵੇਂ ਸਥਾਨ ’ਤੇ ਰਹੇ।
ਨਿਊਜ਼18 **ਦੀ ਵੈੱਬ ਸਾਈਟ ‘****ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe **ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘**ਤੇ https://shorturl.at/npzE4 ਕਲਿੱਕ ਕਰੋ।
- First Published :