OnePlus ਦੇ ਇਨ੍ਹਾਂ ਪੁਰਾਣੇ ਮਾਡਲਾਂ ਦੀ ਮੁਫ਼ਤ ‘ਚ ਬਦਲੀ ਜਾ ਰਹੀ ਸਕ੍ਰੀਨ, ਜਾਣੋ ਕੀ ਹੈ ਪੂਰੀ ਆਫ਼ਰ

ਭਾਰਤ ਵਿੱਚ ਕਈ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣੀ ਜਗ੍ਹਾ ਬਣਾਈ ਹੈ, ਜਿਹਨਾਂ ਵਿਚੋਂ OnePlus ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਸ ਦਾ ਵੱਡਾ ਕਾਰਨ ਇਸਦੀਆਂ ਵਿਸ਼ੇਸ਼ਤਾਵਾਂ ਹਨ। ਬੀਤੇ ਕੁੱਝ ਸਾਲਾਂ ਵਿੱਚ OnePlus ਦੇ ਕਈ ਸਮਾਰਟਫੋਨਜ਼ ‘ਚ AMOLED ਡਿਸਪਲੇ ‘ਤੇ ਕਈ ਤਰ੍ਹਾਂ ਦੀਆਂ ਗ੍ਰੀਨ ਲਾਈਨ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਹਨ। ਇਸ ਕਾਰਨ ਕਈ ਵਨਪਲੱਸ (OnePlus) ਸਮਾਰਟਫੋਨ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਨ੍ਹਾਂ ਸਮੱਸਿਆਵਾਂ ਦੀ ਰਿਪੋਰਟ ਕਰ ਰਹੇ ਹਨ। ਇਸ ਸਮੱਸਿਆ ਦਾ ਕਾਰਨ ਫਾਲਟਿਡ ਸਾਫਟਵੇਅਰ ਅਪਡੇਟ (Faulted Software Update) ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਕੁਝ ਪੁਰਾਣੇ ਸਮਾਰਟਫੋਨਜ਼ ਲਈ ‘ਲਾਈਫਟਾਈਮ ਫ੍ਰੀ ਸਕ੍ਰੀਨ ਅਪਗ੍ਰੇਡ’ ਸਰਵਿਸ ਪੇਸ਼ ਕਰੇਗੀ।
ਇਸ ਸਰਵਿਸ ਨੂੰ ਵਨਪਲੱਸ ਫੋਨਾਂ ਦੇ ਰੈੱਡ ਕੇਬਲ ਕਲੱਬ ਸੈਕਸ਼ਨ ਵਿੱਚ ਸਟਾਰਕਮਾਂਡਰ ਨਾਮਕ ਇੱਕ X ਯੂਜ਼ਰ ਦੁਆਰਾ ਦੇਖਿਆ ਗਿਆ ਸੀ। ਆਫਰ ਗਾਈਡਲਾਈਨ ‘ਚ ਦੱਸਿਆ ਗਿਆ ਹੈ ਕਿ OnePlus ਗ੍ਰੀਨ ਲਾਈਨ ਡਿਸਪਲੇਅ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਯੂਜ਼ਰਸ ਨੂੰ ਮੁਫਤ ਸਕ੍ਰੀਨ ਰਿਪਲੇਸਮੈਂਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਪ੍ਰਚਾਰ ਸਿਰਫ਼ OnePlus 8 Pro, OnePlus 8T, OnePlus 9 ਅਤੇ OnePlus 9R ਸਮਾਰਟਫ਼ੋਨ ਦੇ ਮਾਲਕਾਂ ਲਈ ਹੈ ਅਤੇ ਇਹ ਰੈੱਡ ਕੇਬਲ ਕਲੱਬ ਮੈਂਬਰਸ਼ਿਪ ਦਾ ਹਿੱਸਾ ਹੈ।
ਇਸ ਤੋਂ ਇਲਾਵਾ, ਐਂਡਰਾਇਡ ਅਥਾਰਟੀ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਹੈ ਕਿ ਵਨਪਲੱਸ ਦੇ ਮੁਫਤ ਸਕ੍ਰੀਨ ਅਪਗ੍ਰੇਡ ਵਿੱਚ ਇੱਕ ਮੁਫਤ ਸਕ੍ਰੀਨ ਡਾਇਗਨੌਸਟਿਕ ਅਤੇ ਸਰਵਿਸ ਇਨੀਸ਼ਿਏਟਿਵ ਸ਼ਾਮਲ ਹੈ ਅਤੇ ਇਸ ਵਿੱਚ ਸਰਵਿਸ ਦੇ ਤਿੰਨ ਪੱਧਰ ਸ਼ਾਮਲ ਕੀਤੇ ਗਏ ਹਨ। ਪਹਿਲੇ ਡਾਇਗਨੌਸਟਿਕ ਵਿੱਚ ਸਕ੍ਰੀਨ ਦੀ ਪ੍ਰਫਾਰਮੈਂਸ ਅਤੇ Reliability Inspection ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ: 86 ਸਾਲ ਦੀ ਬੇਬੇ ਪੂਰੀ ਫਿੱਟ, ਤੜਕੇ ਉੱਠ ਕੇ ਕਰਦੀ ਯੋਗਾ, ਮੁੜ ਆ ਰਹੇ ਕਾਲੇ ਵਾਲ
ਦੂਜੀ ਸਕਰੀਨ ਅਪਗ੍ਰੇਡ ਅਤੇ ਰਿਪਲੇਸਮੈਂਟ ਸਰਵਿਸ ਵਿੱਚ ਯੋਗ ਉਪਭੋਗਤਾਵਾਂ ਨੂੰ ਇੱਕ ਨਵਾਂ ਐਡਵਾਂਸਡ ਡਿਸਪਲੇ ਪੈਨਲ ਮਿਲੇਗਾ, ਜਿਸ ਬਾਰੇ ਕੰਪਨੀ ਭਰੋਸਾ ਦਿਵਾਉਂਦੀ ਹੈ ਕਿ ਇਸ ਨਵੀਂ ਡਿਸਪਲੇਅ ਵਿੱਚ ਬਿਹਤਰ ਡਿਉਰੇਬਿਲਟੀ ਅਤੇ ਪ੍ਰਫਾਰਮੈਂਸ ਹੋਵੇਗੀ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਡਿਵਾਈਸਾਂ ਨੂੰ ਫਿਜ਼ੀਕਲ ਡੈਮੇਜ ਹੁੰਦਾ ਹੈ ਜਿਵੇਂ ਕਿ ਡਰਾਪ ਮਾਰਕਸ ਜਾਂ ਲਿਕਵਿਡ ਡੈਮੇਜ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਅੱਪਗਰੇਡ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ। ਵਰਤਮਾਨ ਵਿੱਚ, ਇਹ free screen upgrade policy ਸਿਰਫ ਭਾਰਤੀ ਉਪਭੋਗਤਾਵਾਂ ਤੱਕ ਸੀਮਿਤ ਹੈ। ਹਾਲਾਂਕਿ, OnePlus ਇਸ ਲਾਭ ਨੂੰ ਅਮਰੀਕਾ ਵਰਗੀਆਂ ਹੋਰ ਥਾਵਾਂ ‘ਤੇ ਵੀ ਵਧਾ ਸਕਦਾ ਹੈ।