ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ ਹਰਾ ਕੇ ਕੀਤਾ ਕਲੀਨ ਸਵੀਪ, ਦੀਪਤੀ ਅਤੇ ਰੇਣੁਕਾ ਦਾ ਸ਼ਾਨਦਾਰ ਪ੍ਰਦਰਸ਼ਨ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਖਿਲਾਫ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਵਨਡੇਅ ਸੀਰੀਜ਼ ‘ਚ 3-0 ਨਾਲ ਇਕਤਰਫਾ ਜਿੱਤ ਹਾਸਿਲ ਕੀਤੀ ਹੈ। ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ ਟੀਮ ਨੇ ਤੀਜਾ ਮੈਚ ਵੀ ਜਿੱਤ ਲਿਆ। ਦੀਪਤੀ ਸ਼ਰਮਾ ਅਤੇ ਰੇਣੁਕਾ ਠਾਕੁਰ ਦੀ ਗੇਂਦ ਦੇ ਸਾਹਮਣੇ ਵੈਸਟਇੰਡੀਜ਼ ਦੀ ਪੂਰੀ ਟੀਮ ਸਿਰਫ 162 ਦੌੜਾਂ ‘ਤੇ ਸਿਮਟ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਵੀ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਪਰ 28.2 ਓਵਰਾਂ ‘ਚ 5 ਵਿਕਟਾਂ ਗੁਆ ਕੇ ਟੀਮ ਨੇ ਜਿੱਤ ਦੀ ਹੈਟ੍ਰਿਕ ਪੂਰੀ ਕਰ ਕੇ ਕਲੀਨ ਸਵੀਪ ਕਰ ਲਿਆ।
ਵੈਸਟਇੰਡੀਜ਼ ਦੀ ਟੀਮ ਨੂੰ ਤੀਸਰੇ ਵਨਡੇਅ ਸੀਰੀਜ਼ ‘ਚ ਭਾਰਤ ਤੋਂ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਤੀ ਸ਼ਰਮਾ ਅਤੇ ਰੇਣੂਕਾ ਠਾਕੁਰ ਦੀ ਘਾਤਕ ਗੇਂਦਬਾਜ਼ੀ ਅੱਗੇ ਪੂਰੀ ਟੀਮ ਬੇਵੱਸ ਨਜ਼ਰ ਆਈ। ਸ਼ਿਨੇਲ ਹੈਨਰੀ ਨੇ ਇਕੱਲੇ ਹੀ ਭਾਰਤੀ ਗੇਂਦਬਾਜ਼ੀ ਦਾ ਸਾਹਮਣਾ ਕੀਤਾ ਅਤੇ ਅਰਧ ਸੈਂਕੜਾ ਜੜਿਆ। ਸ਼ਿਨੇਲ ਹੈਨਰੀ ਨੇ 72 ਗੇਂਦਾਂ ‘ਤੇ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਪਾਰੀ ਖੇਡੀ। ਵਿਕਟਕੀਪਰ ਸ਼ਮੀਨ ਕੈਂਪਬੈਲ ਨੇ 46 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ।
ਦੀਪਤੀ ਅਤੇ ਰੇਣੁਕਾ ਦਾ ਜ਼ਬਰਦਸਤ ਪ੍ਰਦਰਸ਼ਨ
ਦੀਪਤੀ ਅਤੇ ਰੇਣੂਕਾ ਦੀ ਜੋੜੀ ਨੇ ਵੈਸਟਇੰਡੀਜ਼ ਦੀ ਪੂਰੀ ਟੀਮ ਨੂੰ ਬੈਕਫੁਟ ‘ਤੇ ਲਿਆ ਦਿੱਤਾ। ਦੋਵਾਂ ਨੇ ਮਿਲ ਕੇ ਸਾਰੀਆਂ 10 ਵਿਕਟਾਂ ਹਾਸਲ ਕੀਤੀਆਂ। ਦੀਪਤੀ ਨੇ 10 ਓਵਰਾਂ ‘ਚ 31 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਰੇਣੂਕਾ ਨੇ 9.5 ਓਵਰਾਂ ‘ਚ 29 ਦੌੜਾਂ ਦੇ ਕੇ 4 ਬੱਲੇਬਾਜ਼ਾਂ ਨੂੰ ਬਾਹਰ ਦਾ ਰਸਤਾ ਦਿਖਾਇਆ।
5 ਵਿਕਟਾਂ ਨਾਲ ਜਿੱਤੀ ਭਾਰਤੀ ਮਹਿਲਾ ਟੀਮ
ਵੈਸਟਇੰਡੀਜ਼ ਖਿਲਾਫ 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਆਖਰੀ ਬੱਲੇਬਾਜ਼ ਨੇ ਟੀਮ ਦੀ ਇੱਜ਼ਤ ਬਚਾਈ। ਪਹਿਲੇ ਦੋ ਮੈਚਾਂ ‘ਚ ਤਾਕਤ ਦਿਖਾਉਣ ਵਾਲੀ ਸਮ੍ਰਿਤੀ ਮੰਧਾਨਾ ਅਤੇ ਹਰਲੀਨ ਦਿਓਲ ਜ਼ਿਆਦਾ ਕੁਝ ਨਹੀਂ ਕਰ ਸਕੀਆਂ। ਮੱਧਕ੍ਰਮ ‘ਚ ਆਉਂਦਿਆਂ ਕਪਤਾਨ ਹਰਮਨਪ੍ਰੀਤ ਕੌਰ, ਜੋਮਿਮਾ ਰੌਡਰਿਗਜ਼ ਅਤੇ ਦੀਪਤੀ ਸ਼ਰਮਾ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਦੇ ਟੀਚੇ ਤੱਕ ਪਹੁੰਚਾਇਆ |
- First Published :