International
ਅਮਰੀਕਾ: ਅਲਾਸਕਾ 'ਚ 10 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲਾਪਤਾ…

ਲਾਪਤਾ ਜਹਾਜ਼ ਸੇਸਨਾ 208ਬੀ ਗ੍ਰੈਂਡ ਕੈਰੇਵੈਨ ਸੀ, ਜਿਸ ਵਿਚ ਪਾਇਲਟ ਸਮੇਤ ਕੁੱਲ 10 ਲੋਕ ਸਵਾਰ ਸਨ। ਨਿਊਜ਼ ਏਜੰਸੀ ਰਾਇਟਰਜ਼ ਨੇ ਅਲਾਸਕਾ ਦੇ ਪਬਲਿਕ ਸੇਫਟੀ ਡਿਪਾਰਟਮੈਂਟ ਦੇ ਹਵਾਲੇ ਨਾਲ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ। ਵਿਭਾਗ ਨੇ ਕਿਹਾ ਹੈ ਕਿ ਉਹ ਨੋਮ ਅਤੇ ਵਾਈਟ ਮਾਉਂਟੇਨ ‘ਚ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਮੀਨ ‘ਤੇ ਤਲਾਸ਼ੀ ਮੁਹਿੰਮ ਚਲਾ ਰਿਹਾ ਹੈ। ਹਾਲਾਂਕਿ ਖਰਾਬ ਮੌਸਮ ਕਾਰਨ ਹਵਾਈ ਖੋਜ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।