ਕਾਂਗਰਸ ‘ਚ ਦਲਵੀਰ ਗੋਲਡੀ ਦੀ ‘ਨੋ ਐਂਟਰੀ’, ਪੰਜਾਬ ਕਾਂਗਰਸ ਦੇ ਕੋ-ਇੰਚਾਰਜ ਨੇ ਕੀਤਾ ਸਪੱਸ਼ਟ, ਜੋ ਪਾਰਟੀ ਨੂੰ ਛੱਡ ਕੇ ਗਏ ਉਨ੍ਹਾਂ ਦੀ ਵਾਪਸੀ ਮੁਮਕਿਨ ਨਹੀਂ
ਪੰਜਾਬ ਕਾਂਗਰਸ ਦੇ ਕੋ ਇੰਚਾਰਜ ਅਤੇ ਕਾਂਗਰਸ ਸਕੱਤਰ ਆਲੋਕ ਸ਼ਰਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਛੱਡ ਚੁੱਕੇ ਲੋਕਾਂ ਲਈ ਪਾਰਟੀ ‘ਚ ਵਾਪਸੀ ਲਈ ਕੋਈ ਥਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਕਾਂਗਰਸ ‘ਚ ਵਾਪਸੀ ਦੀ ਗੱਲ ਕੀਤੀ ਸੀ। ਜਿਸ ‘ਤੇ ਕਾਂਗਰਸ ਸਕੱਤਰ ਆਲੋਕ ਸ਼ਰਮਾ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਦੱਸ ਰਿਹਾ ਹਾਂ ਕਿ ਪਾਰਟੀ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਹੈ। ਕਾਂਗਰਸ ਅਭਿਲਾਸ਼ੀ ਲੋਕਾਂ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕਰੇਗੀ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਲਵੀਰ ਗੋਲਡੀ ਦੀ ਰਾਜਾ ਵੜਿੰਗ ਦੇ ਨਾਲ ਤਸਵੀਰ ਸਾਹਮਣੇ ਆਈ ਸੀ ਅਤੇ ਕਿਆਸਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਗੋਲਡੀ ਦੀ ਜਲਦ ਹੀ ਕਾਂਗਰਸ ‘ਚ ਵਾਪਸੀ ਹੋ ਸਕਦੀ ਹੈ। ਹਾਲਾਂਕਿ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਾਫ ਕਿਹਾ ਹੈ ਕਿ ਜੋ ਲੋਕ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਹਨ ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ।
- First Published :