Diwali Bumper Result- ਪੰਜਾਬ ਦੀਵਾਲੀ ਬੰਪਰ ਲਾਟਰੀ, 6 ਕਰੋੜ ਰੁਪਏ ਜੇਤੂਆਂ ਦੇ ਨਾਮ ਆਏ ਸਾਹਮਣੇ…

Punjab State Dear Diwali Bumper Lottery Result 2024: ਪੰਜਾਬ ਦੀਵਾਲੀ ਬੰਪਰ ਲਾਟਰੀ 2024 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਲਾਟਰੀ ਦਾ ਪਹਿਲਾ ਇਨਾਮ ਯਾਨੀ 6 ਕਰੋੜ ਦੋ ਜੇਤੂਆਂ ਦੇ ਨਾਂ ਰਿਹਾ। ਇਹ ਲਾਟਰੀ ਵਿਸ਼ੇਸ਼ ਤੌਰ ‘ਤੇ ਦੀਵਾਲੀ ਦੇ ਮੌਕੇ ਉਤੇ ਕੱਢੀ ਗਈ ਸੀ।
3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟ
ਏ ਸੀਰੀਜ਼ ਵਿੱਚ 540826
ਬੀ ਸੀਰੀਜ਼ ਵਿੱਚ 480960
ਪਹਿਲਾ ਇਨਾਮ 6 ਕੋਰੜ ਰੁਪਏ 2 ਜੇਤੂਆਂ ‘ਚ ਵੰਡਿਆ ਗਿਆ। 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ ਸੀਰੀਜ਼ ‘ਚ 540826 ਅਤੇ ਬੀ ਸੀਰੀਜ਼ ‘ਚ 480960 ਹਨ। ਜਿਨ੍ਹਾਂ ਵਿਅਕਤੀਆਂ ਦਾ ਇਹ ਇਨਾਮ ਨਿਕਲਿਆ ਉਹ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਰਹਿਣ ਵਾਲੇ ਹਨ।
ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਕੀਮਤ 500 ਰੁਪਏ ਸੀ। 2 ਇਨਾਮ ਇਕ-ਇਕ ਕਰੋੜ ਰੁਪਏ ਦੇ ਸਨ, ਜਦੋਂ ਕਿ 50 ਲੱਖ ਰੁਪਏ ਦੇ 2 ਇਨਾਮ ਸਨ।
ਪੰਜਾਬ ਰਾਜ ਦੀਵਾਲੀ ਡਿਅਰ ਬੰਪਰ 2024 ਲਾਟਰੀ ਵਿੱਚ ਭਾਗੀਦਾਰਾਂ ਨੂੰ 27.02 ਕਰੋੜ ਰੁਪਏ ਤੱਕ ਦੀ ਨਕਦ ਰਾਸ਼ੀ ਜਿੱਤਣ ਦਾ ਮੌਕਾ ਮਿਲਿਆ। ਪਹਿਲੇ ਇਨਾਮ ਤਹਿਤ 6 ਕਰੋੜ ਰੁਪਏ ਦਾ ਇਨਾਮ ਦੋ ਜੇਤੂਆਂ ਵਿਚਕਾਰ ਵੰਡਿਆ ਗਿਆ। ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਕੀਮਤ 500 ਰੁਪਏ ਸੀ। ਹਰੇਕ ਟਿਕਟ ਦੀ ਸੰਖਿਆ 000000 ਤੋਂ 999999 ਤੱਕ ਸੀ।
- First Published :