Punjab
ਮੁੱਖ ਮੰਤਰੀ ਭਗਵੰਤ ਮਾਨ ਨੇ PU ਸੈਨੇਟ ਚੋਣਾਂ ਕਰਵਾਉਣ ਲਈ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ
ਮੁੱਖ ਮੰਤਰੀ ਭਗਵੰਤ ਮਾਨ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਦੀਆਂ ਸੇਨੇਟ ਚੋਣਾਂ ਜਲਦ ਕਰਵਾਉਣ ਦੀ ਅਪੀਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੇ ਸੂਬੇ ਦੀ ਭਾਵਨਾਤਮਕ, ਸੱਭਿਆਚਾਰਕ, ਸਾਹਿਤਕ ਅਤੇ ਸਮਰਥਾ ਨਾਲ ਭਰੀ ਵਿਰਾਸਤ ਦਾ ਹਿੱਸਾ ਹੈ।
ਯੂਨੀਵਰਸਿਟੀ ਦੀ ਸਥਾਪਨਾ ਤੋਂ ਸੇਨੇਟ ਹਰ ਚਾਰ ਸਾਲ ਬਾਅਦ ਗਠਿਤ ਕੀਤੀ ਜਾਂਦੀ ਸੀ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸਾਲ ਸੇਨੇਟ ਦੀਆਂ ਚੋਣਾਂ ਹੀ ਨਹੀਂ ਕਰਵਾਈਆਂ ਗਈਆਂ। ਜਦਕਿ ਪਿਛਲੇ ਛੇ ਦਹਾਕਿਆਂ ਤੋਂ ਇਹ ਚੋਣਾਂ ਹਰ ਚਾਰ ਸਾਲ ਬਾਅਦ ਅਗਸਤ-ਸਤੰਬਰ ‘ਚ ਕਰਵਾਈਆਂ ਜਾਂਦੀਆਂ ਸੀ। ਯੂਨੀਵਰਸਿਟੀ ਵਿਖੇ ਸੇਨੇਟ ਦੀਆਂ ਚੋਣਾਂ ‘ਚ ਦੇਰੀ ਕਾਰਨ ਪੜ੍ਹਾਈ ਅਤੇ ਪ੍ਰਬੰਧਨ ‘ਚ ਚਿੰਤਾ ਪੈਦਾ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਉਪ ਰਾਸ਼ਟਰਪਤੀ ਜੀ ਵੱਲੋਂ ਇਸ ਬਾਬਤ ਜਲਦ ਠੋਸ ਕਦਮ ਚੁੱਕਿਆ ਜਾਵੇਗਾ।
ਇਸ਼ਤਿਹਾਰਬਾਜ਼ੀ
- First Published :