Punjab
Sidhu Moosewala ਪਰਿਵਾਰ ਦੇ ਗੰਨਮੈਨ ਨੇ ਖੁਦ ਨੂੰ ਮਾਰੀ ਗੋਲੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦਿੱਤੇ ਗਏ ਗੰਨਮੈਨ ਹਰਦੀਪ ਸਿੰਘ ਨੇ ਆਪਣੇ ਪਿੰਡ ਫਫੜੇ ਭਾਈ ਕੇ ਵਿਚ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਐ ਕਿ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਇਹ ਗੰਨਮੈਨ ਦਿੱਤਾ ਗਿਆ ਸੀ। ਡਿਊਟੀ ਤੋਂ ਬਾਅਦ ਪੰਜਾਬ ਪੁਲਸ ਦਾ ਮੁਲਾਜ਼ਮ ਗੰਨਮੈਨ ਹਰਦੀਪ ਸਿੰਘ ਆਪਣੇ ਪਿੰਡ ਮਾਨਸਾ ਦੇ ਫਫੜੇ ਭਾਈ ਕੇ ਗਿਆ ਹੋਇਆ ਸੀ। ਇਹ ਹਾਦਸਾ ਤੜਕੇ ਸਵੇਰ ਵੇਲੇ ਵਾਪਰਿਆ ਦੱਸਿਆ ਜਾ ਰਿਹਾ ਐ। ਹਾਲਾਂਕਿ ਗੋਲੀ ਚੱਲਣ ਦੀ ਗੱਲ ਬੰਦੂਕ ਸਾਫ ਕਰਦੇ ਸਮੇਂ ਹੋਈ ਦੱਸੀ ਜਾ ਰਹੀ ਹੈ। ਪਰ ਇਸ ਮਾਮਲੇ ਵਿਚ ਅਜੇ ਕੁਝ ਸਾਫ ਨਹੀਂ ਹੋਇਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਗੋਲੀ ਕਿਵੇਂ ਚਲੀ
ਇਸ਼ਤਿਹਾਰਬਾਜ਼ੀ
ਖ਼ਬਰ ਅਪਡੇਟ ਹੋ ਰਹੀ ਹੈ ਕਿਰਪਾ ਕਰਕੇ ਰਿਫ੍ਰੈਸ਼ ਕਰਦੇ ਰਹੋ
- First Published :