ਬਿਜਲੀ ਬਿੱਲ ਠੀਕ ਕਰਵਾਉਣ ਦੇ ਨਾਂ ‘ਤੇ ਜੇ.ਈ. ਨੇ ਵਿਆਹੁਤਾ ਦਾ ਚੁੱਕਿਆ ਫਾਇਦਾ, VIDEO ਵਾਇਰਲ ਹੋਣ ‘ਤੇ ਮਹਿਕਮੇ ‘ਚ ਹੜਕੰਪ

ਬਿਜਲੀ ਵਿਭਾਗ ਦੇ ਜੂਨੀਅਰ ਇੰਜਨੀਅਰ (ਜੇ.ਈ.) ਰਵਿੰਦਰ ਕੁਮਾਰ ਦੀ ਇੱਕ ਬਹੁਤ ਹੀ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨਾਲ ਜ਼ਿਲ੍ਹੇ ‘ਚ ਦਹਿਸ਼ਤ ਦਾ ਮਾਹੌਲ ਹੈ। ਮਾਮਲਾ ਯੂਪੀ ਦੇ ਬਸਤੀ ਜ਼ਿਲ੍ਹੇ ਦਾ ਹੈ।
ਜੇਈ ਦੇ ਸੈਕਸ ਸਕੈਂਡਲ ਦੀ ਚਰਚਾ ਹੁਣ ਆਮ ਹੋ ਗਈ ਹੈ। ਜਦਕਿ ਅਧਿਕਾਰੀ ਜਾਂਚ ਦੀ ਗੱਲ ਕਰ ਰਹੇ ਹਨ।
ਬਿਜਲੀ ਮਹਿਕਮੇ ਵਿੱਚ ਇੱਕ ਜੂਨੀਅਰ ਇੰਜਨੀਅਰ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਮਾਲੀਆ ਵੱਧ ਤੋਂ ਵੱਧ ਵਧਾਇਆ ਜਾ ਸਕੇ ਅਤੇ ਬਿਜਲੀ ਚੋਰੀ ਨੂੰ ਰੋਕਿਆ ਜਾ ਸਕੇ ਪਰ ਜੇ ਈ ਸਾਹਬ ਸਰਕਾਰ ਦੀ ਯੋਜਨਾ ਨੂੰ ਪਾਸੇ ਰੱਖ ਕੇ ਆਪਣੀ ਯੋਜਨਾ ਨੂੰ ਲਾਗੂ ਕਰ ਰਹੇ ਹਨ ਅਤੇ ਬਿਜਲੀ ਦਾ ਬਿੱਲ ਠੀਕ ਕਰਵਾਉਣ ਆਈ ਇੱਕ ਪੀੜਤ ਔਰਤ ਦਾ ਸ਼ੋਸ਼ਣ ਕਰ ਦਿੱਤਾ। ਬਿਜਲੀ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਲੋਕਾਂ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ।
यूपी के बस्ती जिले से बिजली विभाग के एक जूनियर इंजीनियर (जेई) रविंद्र कुमार की बेहद ही घिनौनी करतूत सामने आई । इस घटना का वीडियो सोशल मीडिया पर तेजी से वायरल होने से जिले में खलबली मच गई है। pic.twitter.com/DIIHIqmP2F
— santosh singh (@SantoshGaharwar) November 10, 2024
ਬਿਜਲੀ ਵਿਭਾਗ ਦੇ ਜੂਨੀਅਰ ਇੰਜਨੀਅਰ ਰਵਿੰਦਰ ਕੁਮਾਰ ’ਤੇ ਦੋਸ਼ ਹੈ ਕਿ ਉਸਨੇ ਇੱਕ ਔਰਤ ਨੂੰ ਆਪਣੇ ਘਰ ਦਾ ਬਿਜਲੀ ਬਿੱਲ ਠੀਕ ਕਰਵਾਉਣ ਦੇ ਬਹਾਨੇ ਬੁਲਾਇਆ ਅਤੇ ਫਿਰ ਉਸਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਘਟਨਾ ਅਨੁਸਾਰ ਉਕਤ ਔਰਤ ਆਪਣੇ ਘਰ ਦਾ ਬਿਜਲੀ ਬਿੱਲ ਠੀਕ ਕਰਵਾਉਣ ਲਈ ਜੇ.ਈ ਕੋਲ ਗਈ ਸੀ ਪਰ ਜੇ.ਈ ਨੇ ਔਰਤ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਹੋਏ ਉਸਨੂੰ ਫਸਾਉਣ ਦੀ ਸਾਜ਼ਿਸ਼ ਰਚੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜੇਈ ਰਵਿੰਦਰ ਕੁਮਾਰ ਨੇ ਔਰਤ ਨੂੰ ਕੋਈ ਚੀਜ਼ ਪੀਣ ਲਈ ਦਿੱਤੀ, ਜਿਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਜੇਈ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਵੀਡੀਓ ਵੀ ਬਣਾਈ।
ਪੀੜਤਾ ਦਾ ਦੋਸ਼ ਹੈ ਕਿ ਜੇਈ ਨੇ ਉਸ ਨੂੰ ਵੀਡੀਓ ਰਾਹੀਂ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਔਰਤ ਨੇ ਕਿਹਾ ਕਿ ਜੇਈ ਵਾਰ-ਵਾਰ ਯੌਨ ਸ਼ੋਸ਼ਣ ਕਰਦਾ ਸੀ ਅਤੇ ਵੀਡੀਓ ਬਣਾ ਕੇ ਉਸ ‘ਤੇ ਦਬਾਅ ਬਣਾਉਂਦਾ ਸੀ। ਪਰ ਇਸ ਵਾਰ ਔਰਤ ਨੇ ਹਿੰਮਤ ਦਿਖਾਈ ਅਤੇ ਇੱਕ ਪਲਾਨ ਬਣਾਇਆ। ਉਸਨੇ ਜੇਈ ਨੂੰ ਦੁਬਾਰਾ ਘਰ ਬੁਲਾਇਆ ਅਤੇ ਇਸ ਵਾਰ ਉਸਨੇ ਪਹਿਲਾਂ ਹੀ ਕੈਮਰਾ ਫਿੱਟ ਕਰ ਦਿੱਤਾ। ਜਿਵੇਂ ਹੀ ਜੇ.ਈ ਨੇ ਦੁਬਾਰਾ ਉਹੀ ਹਰਕਤ ਕਰਨੀ ਸ਼ੁਰੂ ਕੀਤੀ ਤਾਂ ਸਭ ਕੁਝ ਕੈਮਰੇ ‘ਚ ਰਿਕਾਰਡ ਹੋ ਗਿਆ।
ਅਧਿਕਾਰੀਆਂ ਨੂੰ ਪਈ ਹੱਥਾਂ ਪੈਰਾਂ ਦੀ, ਜਾਂਚ ਦੇ ਹੁਕਮ ਜਾਰੀ
ਵੀਡੀਓ ਵਾਇਰਲ ਹੋਣ ਤੋਂ ਬਾਅਦ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ ਹੈ। ਜੇਈ ਰਵਿੰਦਰ ਕੁਮਾਰ ਦੀਆਂ ਕਾਰਵਾਈਆਂ ਨਾਲ ਵਿਭਾਗ ਦੇ ਅਕਸ ਨੂੰ ਵੀ ਠੇਸ ਪੁੱਜੀ ਹੈ। ਸੀਨੀਅਰ ਅਧਿਕਾਰੀ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ। ਫਿਲਹਾਲ ਜੇ.ਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਖਿਲਾਫ ਜਾਂਚ ਕੀਤੀ ਜਾ ਰਹੀ ਹੈ।