National

CBSE ਵੱਲੋਂ 21 ਸਕੂਲਾਂ ਦੀ ਮਾਨਤਾ ਰੱਦ, ਵੇਖੋ ਪੂਰੀ ਲਿਸਟ…

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਡਮੀ ਸਕੂਲਾਂ ਵਜੋਂ ਪਛਾਣੇ ਗਏ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਇਨ੍ਹਾਂ ਸਕੂਲਾਂ ਵਿੱਚ ਦਿੱਲੀ ਦੇ 16, ਜਦੋਂ ਕਿ ਰਾਜਸਥਾਨ ਦੇ 5 ਸਕੂਲ ਸ਼ਾਮਲ ਹਨ। ਸਾਰੇ ਸਕੂਲ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਪਤਿਆਂ ਉਤੇ ਚੱਲ ਰਹੇ ਸਨ।

CBSE: ਦਿੱਲੀ ਦੇ ਇਨ੍ਹਾਂ ਸਕੂਲਾਂ ਦੀ ਮਾਨਤਾ ਰੱਦ
ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿਚ ਦਿੱਲੀ ਦੇ ਨਰੇਲਾ ਸਥਿਤ ਖੇਮੋ ਦੇਵੀ ਪਬਲਿਕ ਸਕੂਲ, ਦਿ ਵਿਵੇਕਾਨੰਦ ਸਕੂਲ ਤੋਂ ਇਲਾਵਾ ਅਲੀਪੁਰ ਸਥਿਤ ਸੰਤ ਗਿਆਨੇਸ਼ਵਰ ਮਾਡਲ ਸਕੂਲ, ਸੁਲਤਾਨਪੁਰੀ ਰੋਡ ਸਥਿਤ ਪੀਡੀ ਮਾਡਲ ਸੈਕੰਡਰੀ ਸਕੂਲ, ਉੱਤਰ ਪੱਛਮ ਦਿੱਲੀ ਦੇ ਖੰਜਵਾਲ ਸਥਿਤ ਸਿਧਾਰਥ ਪਬਲਿਕ ਸਕੂਲ, ਰਾਜੀਵ ਨਗਰ ਐਕਸਟੈਨਸ਼ਨ ਸਥਿਤ ਰਾਹੁਲ ਪਬਲਿਕ ਸਕੂਲ, ਪੱਛਮੀ ਦਿੱਲੀ ਦੇ ਚੰਦਰ ਵਿਹਾਰ ਵਿੱਚ ਸਥਿਤ ਭਾਰਤੀ ਵਿਦਿਆ ਨਿਕੇਤਨ ਪਬਲਿਕ ਸਕੂਲ, ਨੰਗਲੋਈ ਵਿੱਚ ਸਥਿਤ ਯੂਐਸਐਮ ਪਬਲਿਕ ਸੈਕੰਡਰੀ ਸਕੂਲ,  ਐਸਜੀਐਨ ਪਬਲਿਕ ਸਕੂਲ ਅਤੇ ਐਮਡੀ ਮੈਮੋਰੀਅਲ ਪਬਲਿਕ ਸਕੂਲ ਸ਼ਾਮਲ ਹਨ।

ਇਸ਼ਤਿਹਾਰਬਾਜ਼ੀ

ਇਸੇ ਤਰ੍ਹਾਂ ਬਪਰੋਲਾ ਸਥਿਤ ਆਰਡੀ ਇੰਟਰਨੈਸ਼ਨਲ ਸਕੂਲ, ਉੱਤਰੀ ਪੱਛਮੀ ਦਿੱਲੀ ਦੇ ਮਦਨਪੁਰ ਡਬਾਸ ਸਥਿਤ ਹੀਰਾਲਾਲ ਪਬਲਿਕ ਸਕੂਲ, ਮੁੰਗੇਸ਼ਪੁਰ ਸਥਿਤ ਬੀਆਰ ਇੰਟਰਨੈਸ਼ਨਲ ਸਕੂਲ, ਰੋਹਿਣੀ ਸੈਕਟਰ 21 ਸਥਿਤ ਹੰਸਰਾਜ ਮਾਡਲ ਸਕੂਲ, ਧਨਸਾ ਰੋਡ ਸਥਿਤ ਕੇਆਰਡੀ ਇੰਟਰਨੈਸ਼ਨਲ ਸਕੂਲ ਅਤੇ ਮੁੰਡਕਾ ਸਥਿਤ ਐਮਆਰ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।

CBSE: ਰਾਜਸਥਾਨ ਦੇ ਇਨ੍ਹਾਂ ਸਕੂਲਾਂ ਤੋਂ ਖੋਹੀ ਗਈ ਮਾਨਤਾ
ਦਿੱਲੀ ਦੇ 16 ਸਕੂਲਾਂ ਤੋਂ ਇਲਾਵਾ CBSE ਨੇ ਰਾਜਸਥਾਨ ਦੇ 5 ਸਕੂਲਾਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਹੈ। ਇਨ੍ਹਾਂ ਵਿੱਚ ਸੀਕਰ ਸਥਿਤ ਵਿਦਿਆ ਭਾਰਤੀ ਪਬਲਿਕ ਸਕੂਲ, ਕੋਟਾ ਸਥਿਤ ਸ਼ਿਵ ਜਯੋਤੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਐਲਬੀਐਸ ਪਬਲਿਕ ਸਕੂਲ ਅਤੇ ਲਾਰਡ ਬੁੱਧ ਪਬਲਿਕ ਸਕੂਲ ਸ਼ਾਮਲ ਹਨ। ਇਸੇ ਤਰ੍ਹਾਂ ਸੀਕਰ ਸਥਿਤ ਪ੍ਰਿੰਸ ਹਾਇਰ ਸੈਕੰਡਰੀ ਸਕੂਲ ਵੀ ਸ਼ਾਮਲ ਹੈ।

ਇਸ਼ਤਿਹਾਰਬਾਜ਼ੀ

CBSE: ਇਸ ਲਈ ਸਖ਼ਤ ਕਾਰਵਾਈ ਕੀਤੀ
ਸੀਬੀਐਸਈ ਵੱਲੋਂ ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਬਹੁਤੇ ਸਿਰਫ਼ ਕਾਗਜ਼ਾਂ ’ਤੇ ਹੀ ਚੱਲ ਰਹੇ ਸਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਤਾਂ ਲਏ ਜਾ ਰਹੇ ਸਨ ਪਰ ਇਨ੍ਹਾਂ ਦੀਆਂ ਕਲਾਸਾਂ ਨਹੀਂ ਲੱਗੀਆਂ। ਨਾ ਹੀ ਸਕੂਲਾਂ ਵਿੱਚ ਲਾਇਬ੍ਰੇਰੀਆਂ, ਸਾਇੰਸ ਅਤੇ ਕੰਪਿਊਟਰ ਲੈਬ ਆਦਿ ਸਨ। ਕੁਝ ਸਕੂਲ ਅਜਿਹੇ ਹਨ ਜਿਨ੍ਹਾਂ ਨੇ ਮਿਆਰ ਦੀਆਂ ਕਈ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਇਸ ਤੋਂ ਬਾਅਦ ਵੀ, ਇਹ ਸੀਬੀਐਸਈ ਮਾਨਤਾ ਪ੍ਰਾਪਤ ਸਕੂਲ ਵਜੋਂ ਚਲਾਇਆ ਜਾ ਰਿਹਾ ਸੀ। ਹੁਣ ਜਾਂਚ ਤੋਂ ਬਾਅਦ ਇਨ੍ਹਾਂ ਸਾਰੇ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button