ਮਾਧੁਰੀ ਦੀਕਸ਼ਿਤ ਆਪਣੇ ਵਾਲਾਂ ਲਈ ਘਰ ‘ਚ ਬਣਾਉਂਦੀ ਹੈ ਇਹ ਖਾਸ ਤੇਲ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ

ਵਾਲ ਝੜਨ ਦੀ ਸਮੱਸਿਆ ਆਮ ਹੋ ਗਈ ਹੈ। ਖਰਾਬ ਜੀਵਨ ਸ਼ੈਲੀ ਕਾਰਨ ਵੀ ਇਹ ਸਮੱਸਿਆ ਵਧਣ ਲੱਗਦੀ ਹੈ। ਹਾਲਾਂਕਿ, ਇਸ ਦੀ ਸਹੀ ਦੇਖਭਾਲ ਕਰਨ ਨਾਲ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਹੇਅਰ ਕੇਅਰ ਰੂਟੀਨ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ। 57 ਸਾਲ ਦੀ ਮਾਧੁਰੀ ਦੀਕਸ਼ਿਤ ਦੇ ਵਾਲ ਬਹੁਤ ਮਜ਼ਬੂਤ ਹਨ। ਮਾਧੁਰੀ ਦੀਕਸ਼ਿਤ ਵਾਲਾਂ ਦੀ ਦੇਖਭਾਲ ਲਈ ਆਪਣੇ ਲਈ ਅਨੋਖਾ ਤੇਲ ਬਣਾਉਂਦੀ ਹੈ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ…
ਮਾਧੁਰੀ ਦੀਕਸ਼ਿਤ ਵਾਲਾਂ ਦੇ ਵਾਧੇ ਲਈ ਘਰ ਵਿੱਚ ਜੋ ਵੀ ਤੇਲ ਬਣਾਉਂਦੀ ਹੈ ਉਸ ਲਈ ਨਾਰੀਅਲ ਤੇਲ ਦੀ ਵਰਤੋਂ ਕਰਦੀ ਹੈ। ਨਾਰੀਅਲ ਦੇ ਤੇਲ ‘ਚ ਮੇਥੀ ਦੇ ਦਾਣੇ, ਪਿਆਜ਼ ਦੇ ਬੀਜ਼ ਅਤੇ ਕੜੀ ਪੱਤੇ ਪਾਓ ਅਤੇ ਘੱਟ ਫਲੈਮ ‘ਤੇ ਪਕਾਓ। ਤੁਸੀਂ ਅਜਿਹਾ ਤੇਲ ਵੀ ਤਿਆਰ ਕਰ ਸਕਦੇ ਹੋ ਅਤੇ ਇਸ ਨੂੰ ਬੋਤਲ ‘ਚ ਪੈਕ ਕਰਕੇ ਰੱਖ ਸਕਦੇ ਹੋ। ਇਹ ਤੇਲ ਤੁਹਾਡੇ ਵਾਲਾਂ ਨੂੰ ਝੜਨ ਤੋਂ ਰੋਕੇਗਾ।
ਮੇਥੀ ਦੇ ਬੀਜਾਂ ਦੀ ਵਰਤੋਂ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਈ ਲੋਕ ਮੇਥੀ ਦੇ ਦਾਣਿਆਂ ਨੂੰ ਪਾਣੀ ‘ਚ ਭਿਓ ਕੇ ਰਾਤ ਭਰ ਛੱਡ ਦਿੰਦੇ ਹਨ ਅਤੇ ਸਵੇਰੇ ਮੇਥੀ ਦੇ ਦਾਣਿਆਂ ਨੂੰ ਪੀਸ ਕੇ ਵਾਲਾਂ ‘ਤੇ ਲਗਾ ਲੈਂਦੇ ਹਨ। ਤੁਸੀਂ ਇਸ ਨੂੰ ਆਪਣੇ ਵਾਲਾਂ ‘ਤੇ ਲਗਭਗ 30 ਮਿੰਟ ਤੋਂ 1 ਘੰਟੇ ਤੱਕ ਰੱਖ ਸਕਦੇ ਹੋ। ਇਸ ਤੋਂ ਬਾਅਦ ਇਸ ਨੂੰ ਸ਼ੈਂਪੂ ਨਾਲ ਧੋ ਲਓ। ਤੁਸੀਂ ਇਸ ਦੀ ਵਰਤੋਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।
ਕੜੀ ਪੱਤੇ ਨੂੰ ਨਾਰੀਅਲ ਦੇ ਤੇਲ ਵਿੱਚ ਗਰਮ ਕਰਕੇ ਲਗਾਉਣ ਨਾਲ ਸਕੈਲਪ ਸਾਫ਼ ਹੁੰਦਾ ਹੈ। ਇਸ ਨਾਲ ਸਕਿਨ ਦੀ ਇਨਫੈਕਸ਼ਨ ਠੀਕ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵਾਲਾਂ ‘ਚ ਡੈਂਡਰਫ ਦੀ ਸਮੱਸਿਆ ਹੈ ਤਾਂ ਇਸ ਨੂੰ ਵੀ ਇਸ ਨਾਲ ਠੀਕ ਕੀਤਾ ਜਾ ਸਕਦਾ ਹੈ। ਜੇਕਰ ਸਿਰ ਦੀ ਸਕਿਨ ਸਾਫ਼ ਹੋਵੇਗੀ ਤਾਂ ਵਾਲ ਵੀ ਮਜ਼ਬੂਤ ਹੋਣਗੇ।
- First Published :