ਰਿਟਾਇਰਮੈਂਟ ਦੇ ਕੁਝ ਦਿਨ ਪਹਿਲਾਂ ਮਹਿਲਾ ਅਧਿਕਾਰੀ ਨੂੰ ‘I love you’ ਦਾ ਮੈਸੇਜ ਭੇਜ ਬੈਠਾ ਇੰਸਪੈਕਟਰ, FIR..

ਬਿਹਾਰ ਦੇ ਜਹਾਨਾਬਾਦ ‘ਚ ਤਾਇਨਾਤ ਇੰਸਪੈਕਟਰ ਦਿਨੇਸ਼ਵਰ ਕੁਮਾਰ ਆਪਣੀ ਇਕ ਹਰਕਤ ਕਰਕੇ ਬੁਰਾ ਫਸ ਗਏ। ਸੇਵਾਮੁਕਤੀ ਨੇੜੇ ਉਸ ਨੇ ਆਪਣੇ ਮੋਬਾਈਲ ਰਾਹੀਂ ਜਹਾਨਾਬਾਦ ਵਿੱਚ ਤਾਇਨਾਤ ਇੱਕ ਸੀਨੀਅਰ ਡਿਪਟੀ ਕਲੈਕਟਰ ਰੈਂਕ ਦੀ ਮਹਿਲਾ ਅਧਿਕਾਰੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਲਈ ਉਸ ਨੇ ਮੈਸੇਜ ‘ਚ ਲਿਖਿਆ- ਆਈ ਲਵ ਯੂ। ਹੁਣ ਉਕਤ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਉਤੇ ਇੰਸਪੈਕਟਰ ਖਿਲਾਫ ਸਾਈਬਰ ਥਾਣੇ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਖਾਸ ਗੱਲ ਇਹ ਹੈ ਕਿ ਇੰਸਪੈਕਟਰ ਦਿਨੇਸ਼ਵਰ ਦੇ ਰਿਟਾਇਰ ਹੋਣ ‘ਚ ਕੁਝ ਹੀ ਦਿਨ ਬਾਕੀ ਹਨ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਇਹ ਹਰਕਤ ਕਰ ਦਿੱਤੀ। ਹੁਣ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ਿਕਾਇਤ ਮਿਲਣ ਤੋਂ ਬਾਅਦ ਜਹਾਨਾਬਾਦ ਦੇ ਐਸਪੀ ਅਰਵਿੰਦ ਪ੍ਰਤਾਪ ਸਿੰਘ ਨੇ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਸੀ। ਜਾਂਚ ਟੀਮ ਨੇ ਆਪਣੀ ਰਿਪੋਰਟ ‘ਚ ਇੰਸਪੈਕਟਰ ‘ਤੇ ਲੱਗੇ ਦੋਸ਼ਾਂ ਨੂੰ ਸਹੀ ਪਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਕਮੇਟੀ ਨੇ ਇਸ ਸਬੰਧੀ ਪੁਲਿਸ ਇੰਸਪੈਕਟਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਫਿਰ ਸੀਨੀਅਰ ਡਿਪਟੀ ਕਲੈਕਟਰ ਨੇ ਸਾਈਬਰ ਥਾਣੇ ਨੂੰ ਦਰਖਾਸਤ ਦੇ ਕੇ ਥਾਣੇਦਾਰ ਵਿਰੁੱਧ ਐਫਆਈਆਰ ਦਰਜ ਕਰਨ ਦੀ ਬੇਨਤੀ ਕੀਤੀ। ਜਾਂਚ ਟੀਮ ਦੀ ਰਿਪੋਰਟ ਅਤੇ ਮਹਿਲਾ ਅਧਿਕਾਰੀ ਦੀ ਦਰਖਾਸਤ ਦੇ ਆਧਾਰ ‘ਤੇ ਸਾਈਬਰ ਥਾਣੇ ‘ਚ ਇੰਸਪੈਕਟਰ ਦਿਨੇਸ਼ਵਰ ਕੁਮਾਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਜ਼ਿਲ੍ਹਾ ਐਸਪੀ ਅਰਵਿੰਦ ਪ੍ਰਤਾਪ ਸਿੰਘ ਨੇ ਦੱਸਿਆ ਕਿ ਥਾਣੇਦਾਰ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਸ਼ਿਕਾਇਤ ਮਿਲਣ ‘ਤੇ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਇੰਸਪੈਕਟਰ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ ਪਰ ਉਹ ਮੈਡੀਕਲ ਰਿਪੋਰਟ ਪੇਸ਼ ਕਰਨ ਤੋਂ ਬਾਅਦ ਛੁੱਟੀ ‘ਤੇ ਚਲੇ ਗਏ ਸਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਹਾਨਾਬਾਦ ਜ਼ਿਲ੍ਹੇ ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਹੁਲਾਸਗੰਜ ਬਲਾਕ ਦੇ ਪ੍ਰੋਗਰਾਮ ਅਫਸਰ ਨੇ ਵੀ ਵਿਕਾਸ ਅਫਸਰ ਨੂੰ ਇਸ ਤਰ੍ਹਾਂ ਦੇ ਇਤਰਾਜ਼ਯੋਗ ਸੰਦੇਸ਼ ਭੇਜੇ ਸਨ। ਕਈ ਵਾਰ ਫੋਨ ਵੀ ਕੀਤੇ ਗਏ। ਇਸ ਤੋਂ ਬਾਅਦ ਪ੍ਰੋਗਰਾਮ ਅਫਸਰ ਦੇ ਖਿਲਾਫ ਹੁਲਾਸਗੰਜ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਸ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਸੀ।
- First Published :