ਮੇਰਾ ਕਤਲ ਕਰਨ ਦੀ ਵੀ ਕੋਸ਼ਿਸ਼….ਟਰੰਪ ‘ਤੇ ਹਮਲੇ ਤੋਂ ਬਾਅਦ ਐਲਨ ਮਸਕ ਦਾ ਵੱਡਾ ਦਾਅਵਾ

ਟਰੰਪ ‘ਤੇ ਹਮਲੇ ਤੋਂ ਬਾਅਦ ਟੇਸਲਾ ਦੇ CEO ਐਲਨ ਮਸਕ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ 8 ਮਹੀਨਿਆਂ ‘ਚ 2 ਵਾਰ ਮੇਰੇ ਕਤਲ ਦੀ ਕੋਸ਼ਿਸ਼ ਕੀਤੀ ਗਈ ਹੈ। ਐਲਨ ਮਸਕ ਨੇ ਕਿਹਾ ਕਿ ਹਮਲਾਵਰ ਬੰਦੂਕਾਂ ਨਾਲ ਫੜੇ ਗਏ ਸੀ। ਆਉਣ ਵਾਲਾ ਸਮਾਂ ਹੋਰ ਵੀ ਖ਼ਤਰਨਾਕ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪੈਨਸਿਲਵੇਨੀਆ ‘ਚ ਚੋਣ ਰੈਲੀ ਕੀਤੀ ਸੀ। ਇਸ ਵਿਚਾਲੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਰੈਲੀ ਦੌਰਾਨ ਸੰਭਵ ਤੌਰ ‘ਤੇ ਗੋਲੀਆਂ ਵਰਗੀਆਂ ਆਵਾਜ਼ਾਂ ਸੁਣਨ ਤੋਂ ਬਾਅਦ, ਸੀਕ੍ਰੇਟ ਸਰਵਿਸ ਏਜੰਟਾਂ ਦੁਆਰਾ ਟਰੰਪ ਨੂੰ ਸਟੇਜ ਤੋਂ ਸੁਰੱਖਿਆ ਦੇ ਨਾਲ ਬਾਹਰ ਲਿਜਾਇਆ ਗਿਆ।
ਜਿਵੇਂ ਹੀ ਗੋਲੀਆਂ ਚੱਲਣੀਆਂ ਬੰਦ ਹੋ ਗਈਆਂ, ਟਰੰਪ ਨੇ ਆਪਣਾ ਹੱਥ ਆਪਣੇ ਸੱਜੇ ਕੰਨ ‘ਤੇ ਰੱਖਿਆ, ਜਿੱਥੇ ਉਨ੍ਹਾਂ ਦੇ ਗਲ ਅਤੇ ਮੂੰਹ ‘ਤੇ ਖੂਨ ਸਾਫ ਦਿਖਾਈ ਦੇ ਰਿਹਾ ਸੀ। ਡੋਨਾਲਡ ਟਰੰਪ ਨੇ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ਉਨ੍ਹਾਂ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ‘ਚ ‘ਗੋਲੀ’ ਲੱਗੀ ਹੈ।
- First Published :