10 ਹਜ਼ਾਰ ਤੋਂ ਵੀ ਘੱਟ ਕੀਮਤ ‘ਚ ਮਿਲ ਰਿਹਾ ਦਮਦਾਰ 5ਜੀ ਫ਼ੋਨ, 3 ਹਜ਼ਾਰ ਦਾ ਬੈਗ ਵੀ ਮਿਲੇਗਾ ਮੁਫ਼ਤ

ਜੇ ਤੁਸੀਂ ਇੱਕ ਕਿਫਾਇਤੀ 5ਜੀ ਫੋਨ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ itel Color Pro 5G ਨੂੰ ਅਧਿਕਾਰਤ ਤੌਰ ‘ਤੇ ਭਾਰਤ ‘ਚ ਲਾਂਚ ਕੀਤਾ ਗਿਆ ਹੈ। ਇਹ ਇੱਕ ਕਿਫਾਇਤੀ 5G ਸਮਾਰਟਫੋਨ ਹੈ ਜਿਸ ਦਾ ਡਿਜ਼ਾਈਨ ਆਕਰਸ਼ਕ ਹੈ। ਇਹ ਫੋਨ NCRA ਤਕਨੀਕ ਦਾ ਸਮਰਥਨ ਕਰਦਾ ਹੈ ਜੋ 5G++ ਸੈਲੂਲਰ ਕਨੈਕਟੀਵਿਟੀ ਲਈ ਸਪੋਰਟਿਵ ਬਣਾਉਂਦਾ ਹੈ। ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ਅਤੇ ਹੋਰ ਵਿਸ਼ੇਸ਼ਤਾਵਾਂ ਬਾਰੇ। ਭਾਰਤ ‘ਚ itel Color Pro 5G ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਹ ਕੀਮਤ 6GB + 128GB ਵੇਰੀਐਂਟ ਲਈ ਹੈ। ਇਹ ਡਿਵਾਈਸ itel ਦੀ ਵੈੱਬਸਾਈਟ, Amazon ਅਤੇ ਭਾਰਤ ਭਰ ਦੇ ਪਾਰਟਨਰ ਰਿਟੇਲ ਸਟੋਰਾਂ ‘ਤੇ ਉਪਲਬਧ ਹੈ।
ਸੀਮਿਤ ਮਿਆਦ ਦੇ ਆਫਰ ਦੇ ਤਹਿਤ, ਕੰਪਨੀ ਇਸ ਸਮਾਰਟਫੋਨ ਦੇ ਨਾਲ 3,000 ਰੁਪਏ ਦਾ ਇੱਕ ਮੁਫਤ ਡਫਲ ਬੈਗ ਦੇ ਰਹੀ ਹੈ। ਕੰਪਨੀ ਇੱਕ ਸਾਲ ਲਈ ਵਨ-ਟਾਈਮ ਸਕ੍ਰੀਨ ਰਿਪਲੇਸਮੈਂਟ ਦੀ ਵੀ ਪੇਸ਼ਕਸ਼ ਕਰ ਰਹੀ ਹੈ। ਜੋ ਕਿ ਇਸ ਕੀਮਤ ਵਿੱਚ ਕਾਫੀ ਵਧੀਆ ਆਫਰ ਹੈ। ਇਸ ਹਿਸਾਬ ਨਾਲ ਕੰਪਨੀ 10 ਹਜ਼ਾਰ ਤੋਂ ਵੀ ਘੱਟ ਕੀਮਤ ਵਿੱਚ ਇੱਕ 5ਜੀ ਫੋਨ ਵਜੋਂ ਇਹ ਵਧੀਆ ਡੀਲ ਦੇ ਰਹੀ ਹੈ।
ਇਹ ਵੀ ਪੜ੍ਹੋ: ਜੇਕਰ ਤੁਹਾਡੇ ਵੀ ਦਿਮਾਗ ‘ਚ ਰਹਿੰਦੀਆਂ ਨੇ ਪਰੇਸ਼ਾਨੀਆਂ, ਇੱਕ ਵਾਰ ਜ਼ਰੂਰ ਕਰੋ ਇਹ ਕੰਮ
itel ਕਲਰ ਪ੍ਰੋ 5G ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ‘ਚ 90Hz ਰਿਫਰੈਸ਼ ਰੇਟ ਅਤੇ 1612×720 ਰੈਜ਼ੋਲਿਊਸ਼ਨ ਵਾਲੀ 6.6-ਇੰਚ ਦੀ IPS LCD ਡਿਸਪਲੇਅ ਹੈ। ਇਸ ਫੋਨ ‘ਚ 6GB ਰੈਮ, 128GB ਸਟੋਰੇਜ ਅਤੇ Mali-G57 MP2 GPU ਦੇ ਨਾਲ MediaTek Dimensity 6080 ਪ੍ਰੋਸੈਸਰ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਡਿਊਲ ਸਿਮ, 5ਜੀ, 4ਜੀ ਐਲਟੀਈ, ਵਾਈਫਾਈ 5, ਬਲੂਟੁੱਥ 5.1 ਅਤੇ ਜੀਪੀਐੱਸ ਲਈ ਸਪੋਰਟ ਹੈ।
ਸੁਰੱਖਿਆ ਲਈ, ਫੋਨ ਵਿੱਚ ਇੱਕ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ, 3.5mm ਹੈੱਡਫੋਨ ਜੈਕ ਅਤੇ USB-C ਪੋਰਟ ਵੀ ਹੈ। ਇਸ ਫੋਨ ‘ਚ 6GB ਵਾਧੂ ਵਰਚੁਅਲ ਰੈਮ ਵੀ ਸਪੋਰਟ ਕੀਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ‘ਚ 50MP ਪ੍ਰਾਇਮਰੀ ਕੈਮਰਾ ਅਤੇ 0.08MP ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਇੱਥੇ LED ਫਲੈਸ਼ ਲਈ ਵੀ ਸਪੋਰਟ ਹੈ। ਸੈਲਫੀ ਲਈ ਫੋਨ ਦੇ ਫਰੰਟ ‘ਤੇ 8MP ਕੈਮਰਾ ਹੈ। ਇਸ ਦੀ ਬੈਟਰੀ 5,000mAh ਹੈ ਅਤੇ 18W ਵਾਇਰਡ ਫਾਸਟ ਚਾਰਜਿੰਗ ਸਪੋਰਟ ਦਿੱਤੀ ਗਈ ਹੈ।